2000 ਤੋਂ ਬਾਅਦ ਦੇ ਨਾਟਕ
ਦਿੱਖ
2000 ਤੋਂ ਬਾਅਦ ਦੇ ਨਾਟਕ
- 2001 - ਆਜਾਦ ਪਾਤਰ (ਨਸੀਬ ਬਵੰਜਾ) ਇਸ ਵਿੱਚ ਨਾਟਕ ਵਿੱਚ ਨਾਟਕ ਦੀ ਵਿਧੀ ਵਰਤੀ ਗਈ ਹੈ। ਇਹ ਨਾਟਕ ਸਮਾਜਿਕ, ਰਾਜਨੀਤਿਕ ਚੇਤਨਾ ਨਾਲ ਜੁੜਿਆ ਹੋਇਆ ਹੈ। ਇਸਦੇ ਮਸਲੇ ਸਮਾਜਿਕਤਾ, ਰਾਜਨੀਤਿਕਤਾ, ਨੈਤਿਕਤਾ, ਮਨੋਵਿਗਿਆਨਿਕਤਾ ਨਾਲ ਜੁੜੇ ਹੋਏ ਹਨ।
- 2002- ਮੈਂ ਤਾਂ ਇੱਕ ਸਾਰੰਗੀ ਹਾਂ (ਆਤਮਜੀਤ) ਇਸ ਨਾਟਕ ਵਿੱਚ ਔਰਤ ਜੀਵਨ ਦੀ ਪੇਸ਼ਕਾਰੀ ਹੈ। ਇਸ ਵਿੱਚ ਔਰਤ ਦੀ ਸਦਾਚਾਰੀ ਜਾਂ ਮਕਸ਼ਦ ਦੀ ਮਰਦ ਦੀ ਦੁਰਵਰਤੋਂ ਜਾਂ ਵਿਚਕਾਰਲਾ ਜੀਵਨ ਹੈ। ਇਸ ਵਿੱਚ ਤਿੰਨੋਂ ਪਾਤਰਾਂ ਰਾਹੀਂ ਔਰਤ ਦਾ ਸੰਤਾਪ ਤੇ ਹੋ ਰਿਹੈ ਸ਼ੋਸ਼ਣ ਦਾ ਵਰਣਨ ਹੈ। ਜੋ ਔਰਤ ਦੀ ਆਜ਼ਾਦੀ ਤੇ ਪ੍ਰਸ਼ਨ ਚਿੰਨ੍ਹ ਹੈ ਕੀ ਔਰਤ ਦੀ ਆਜ਼ਾਦੀ ਉਸਦੇ ਲੰਮੇ ਸਫ਼ਰ ਦਾ ਮੀਲ ਪੱਥਰ ਹੈ।
- 2003 - ਇਹ ਸਿਲਸਿਲਾ ਚਲਦਾ ਰਹਿਗਾ (ਬਲਦੇਵ ਸਿੰਘ) ਇਹ ਨਾਟਕ ਲਾਲ ਬੱਤੀ ਤੇ ਆਧਾਰਤ ਹੈ। ਇਸ ਵਿੱਚ ਹਾਸੀਏ ਤੇ ਧੱਕੇ ਹੋਏ ਲੋਕਾਂ ਦਾ ਵਰਣਨ ਹੈ। ਭਾਵ ਕਿ ਵੇਸ਼ਵਾ ਦੇ ਜੀਵਨ ਦਾ ਵਰਣਨ ਹੈ ਕਿ ਉਹ ਕੀ ਸੰਤਾਪ ਵਚਾਉਂਦੀਆਂ ਹਨ। ਇਹ ਉਹਨਾਂ ਨਾਲ ਹੋਈ ਵਾਰਤਾਲਾਪ ਹੈ, ਇਹ ਸਿਲਸਿਲਾ ਚਲਦਾ ਹੀ ਰਹਿਣਾ ਹੈ।
- 2003-ਬਿਨਸੈ ਉਪਜੈ ਤੇਰਾ ਭਾਣਾ (ਬਲਦੇਵ ਸਿੰਘ)
- 2003-ਕੀ-ਕੀ ਰੰਗ ਵਿਖਾਵੇ ਮਿੱਟੀ (ਬਲਦੇਵ ਸਿੰਘ)
- 2003-ਸੜਕਨਾਮਾ (ਬਲਦੇਵ ਸਿੰਘ)
- 2003-ਸਤਲੁਜ ਖੜ੍ਹਾ ਗਵਾਹ (ਅਜਮੇਰ ਔਲਖ)
- 2003- ਪੁੱਤ-ਕਪੁੱਤ (ਹਰਭਜਨ ਗੁਲਾਟੀ)
- 2003-ਪਹਾੜਨ ਦਾ ਪੁੱਤ (ਚਰਨਦਾਸ ਸਿੱਧੂ) ਇਹ ਨਾਟਕ 1995 ਵਿੱਚ ਖੇਡਿਆ ਹੈ। ਇਸ ਵਿੱਚ ਕਿਸ਼ੋਰੀ ਚਪੜਾਸੀ ਸੁਪਨਾ ਸਿਰਜਦਾ ਹੈ। ਆਦਰਸ਼ਕ ਭਾਰਤ ਦਾ ਮਾਡਲ ਤਿਆਰ ਕਰਦੇ ਪਿੰਡ ਦੇ ਇਸਨੂੰ ਜਮੀਨ ਹੜੱਪਣ ਦੀ ਯੋਜਨਾ ਸਮਝਦੇ ਹਨ ਤੇ ਤਨਾਓ ਕਰਦੇ ਹਨ। ਪਰ ਮਹਿੰਦਰ ਸੁਪਨਾ ਸਮਝਦਾ ਹੈ। ਇਸ ਨਾਟਕ ਨੂੰ ਪ੍ਰਤੀਕਾਤਮਕ ਬਣਾਉਂਦਿਆਂ ਆਦਰਸ਼ਕ ਭਾਰਤ ਕਿਹੋ ਜਿਹਾ ਹੋਵੇ ਦਾ ਸੁਪਨਾ ਲਿਆਂਦਾ ਹੈ।
- 2003- ਨਿੱਕੇ ਸੂਰਜਾਂ ਦੀ ਲੜਾਈ (ਅਜਮੇਰ ਔਲਖ) ਇਸ ਵਿੱਚ ਵਿਸ਼ਵੀਕਰਨ ਦੇ ਤੰਦੂਆਂ ਵਿੱਚ ਫਸੀ ਤੇ ਉਸਦੀ ਮਾਰ ਝੱਲ ਰਹੇ ਭਾਰਤੀ ਸਮਾਜ ਦੀ ਦੁਖਾਂਤਕ ਹੋਣੀ ਦਾ ਵਰਣਨ ਹੈ ਤੇ ਰਿਸ਼ਤਿਆਂ ਦਾ ਤਨਾਅਸ਼ੀਲ ਵੇਰਵਾ ਹੈ।
- ਕਹਿਣ ਨੂੰ ਤਾਂ ਵਿਸ਼ਵੀਕਰਨ ਸਮੁੱਚੇ ਸੰਸਾਰ ਨੂੰ ਗੱਲਬਾਤ ਦੀ ਇੱਕ ਇਕਾਈ ਮੰਨਕੇ ਏਕਤਾ ਦੇ ਸੂਤਰ ਵਿੱਚ ਪਰੋਂਦਾ ਹੋਇਆ ਸਮੁੱਚੇ ਵਿਸ਼ਵ ਦੇ ਭਲੇ ਲਈ ਕਾਰਜਸ਼ੀਲ ਹੈ। ਪਰ ਹਕੀਕਤ ਵਿੱਚ ਇਹ ‘ਵਿਸ਼ਵ ਸੁਧਾਰ ਸੰਗਠਨ` ਅਤੇ ਹੋਰ ਸੰਸਾਰ ਸਮਝੌਤਿਆਂ ਰਾਹੀਂ ਤੀਜੀ ਦੁਨੀਆ ਦੇ ਗਰੀਬ ਮੁਲਕਾਂ ਆਰਥਿਕਤਾ ਨੂੰ ਚੂਸ ਲੈਣ ਤੇ ਉਹਨਾਂ ਦੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰਕੇ ਜੜ੍ਹਾਂ ਤੋਂ ਵਿਜੋਗਣ ਦਾ ਮਾਰੂ ਹਮਲਾ ਕਰ ਰਿਹਾ ਹੈ। ਵਿਸ਼ਵੀਕਰਨ ਦੀ ਬਦੌਲਤ ਸ਼ੁਰੂ ਹੋਈ ਉਦਾਰੀਕਰਨ ਤੇ ਨਿੱਜੀਕਰਨ ਦੀ ਪ੍ਰਕਿਰਿਆ ਦੀ ਚੱਕੀ ਵਿੱਚ ਮਜ਼ਦੂਰ ਜਮਾਤ ਨੂੰ ਵੀ ਪਿਸਣਾ ਪੈ ਰਿਹਾ ਹੈ।
- 2004- ਸਿਫਰੇ ਤੇ ਸਿਰਫਿਰਾ (ਅਸ਼ੋਕ ਚਰਨ ਆਲਮਗੀਰੇ) ਪ੍ਰਤੀਕਵਾਦੀ ਨਾਟਕ ਹੈ। ਸਿਫਰੈ ਸਮਾਜ ਦੇ ਉਸ ਵਰਗ ਨੂੰ ਨੁਮਾਇੰਦਗੀ ਦਿੰਦੇ ਹਨ, ਜੋ ਨਿਮਨਤਸ ਤੋਂ ਇਹ ਨਿਰਜਿੰਦ ਜੀਵਨ ਜਿਉਂਦੇ ਹਨ ਤੇ ਦੂਜੇ ਨੂੰ ਸ਼ਕਤੀਸ਼ਾਲੀ ਬਣਾ ਕੇ ਤਸੱਲੀ ਹਾਸਲ ਕਰਦੇ ਹਨ। ਨਿਮਨ ਵਰਗ ਦਾ ਇਹ ਯਥਾਰਥ ਹੈ।
- 2004-ਪੰਚਨਦ ਦਾ ਪਾਣੀ (ਆਤਮਜੀਤ) ਅੰਤ ਵਿੱਚ ਪੰਚ ਨਦ ਦੀਆਂ ਧੀਆਂ ਦੀ ਤਵਾਰੀਥ ਵੀ ਕਿਤਾਬ ਵਿੱਚ ਲਿਖੀ ਨਹੀਂ ਮਿਲਦੀ। ਦਿਸਦੇ ਤੇ ਅਣਦਿਸਦੇ ਪਾਣੀਆਂ ਵਿੱਚ ਘੁਲਿਆ ਹੈ ਇਹ ਇਤਿਹਾਸ ਇਸ ਨਾਲ ਮਾਨਸਿਕ ਚੇਤਨਾ ਨੂੰ ਝੰਜੋੜਦਾ ਹੈ ਤੇ ਸਾਡੇ ਉਸ ਲਿਖੇ ਇਤਿਹਾਸ ਤੇ ਵਿਅੰਗ ਕਰਦਾ ਹੈ। ਜਿਸ ਵਿੱਚ ਉਸ ਦਾ ਕੁਝ ਜ਼ਿਕਰ ਨਹੀਂ ਹੁੰਦਾ, ਜੇ ਹਰ ਉਥਲ-ਪੁਥਲ, ਜੰਗ-ਯੁੱਧ, ਰਾਜਨੀਤਿਕ ਤਨਾਓ ਅਤੇ ਵੈਰ ਵਿਰੋਧ ਵਿੱਚ ਨਾਰੀ ਨਾਲ ਬੀਤਿਆ ਹੁੰਦਾ ਹੈ।
- 2004- ਯੁੱਗ ਵਰਤਾਰਾ (ਚਰਨਦਾਸ ਸਿੱਧੂ) ਇਸ ਵਿੱਚ ਹਵਾਨੀਅਤ ਦਾ ਵਰਣਨ ਹੈ। ਜਿਸ ਦਾ ਸਾਹਮਣਾ ਪੀਰਾਂ, ਪੈਗੰਬਰਾਂ, ਰਿਸ਼ੀਆਂ ਤੇ ਭਗਤਾਂ ਨੇ ਕੀਤਾ। ਬਹਿਆਵੀ ਦੀ ਤਸਵੀਰ ਹੈ। ਜਿਸਨੇ ਸੱਚ ਨੂੰ ਪਹਿਚਾਣਿਆ ਉਸਨੂੰ ਸੂਲੀ ਲਾ ਦਿੱਤਾ ਯੁੱਗ ਦਾ ਚ੍ਰਿਤਣ ਹੈ।
- 2004-ਭੁਖ ਪਰਦੇਸ਼ਾਂ ਦੀ (ਹਰਭਜਨ ਗੁਲਾਟੀ) ਇਸ ਵਿੱਚ ਪੰਜਾਬ ਤੇ ਆਪਣੀ ਜ਼ਮੀਨ ਭੋਏ ਤੋਂ ਟੁੱਟਣ ਤੇ ਪੈਸੇ ਕਮਾਉਣ ਦੀ ਚਾਹਤ ਵਿੱਚ ਬਾਹਰ ਜਾਣ ਵਾਲੇ ਨੌਜਵਾਨ ਦੇ ਮਾਪੇ ਏਜੰਟਾਂ ਦੇ ਜਾਲ ਵਿੱਚ ਫਸਕੇ ਆਪਣੀ ਜਮੀਲ ਵੇਚ ਖਾਲੀ ਹੱਥ ਡੋਰ-ਭੋਰ ਹੋਏ ਆਪਣੀ ਪੁੱਤਰ ਵੀ ਗਵਾ ਲੈਂਦੇ ਹਨ।
- 2004-ਬਾਬੂ ਦੀ ਬਾਬੂ ਜੀ (ਹਰਭਜਨ ਗੁਲਾਟੀ) ਅਜੌਕੇ ਸਮੇਂ ਦੀ ਕਾਰਗੁਜਾਰੀ ਨੇ ਹਰ ਇੱਕ ਨੂੰ ਆਪਣੇ ਬਾਰੇ ਹੀ ਸੋਚਣ ਲਈ ਸੁਝਾਇਆ ਹੈ, ਜੋ ਸਮਾਜ ਉੱਤੇ ਕਰਾਰੀ ਸੱਟ ਹੈ। ਇੱਕ ਜੱਟ ਦਾ ਦਲਿਤ ਔਰਤ ਨਾਲ ਵਿਆਹ ਕਰਾਕੇ ਮੁੜ ਜਾਇਦਾਦ ਉਹਦੇ ਨਾ ਕਰਵਾ ਦੇਣੀ ਸਮਾਜ ਵਿੱਚ ਨਵੀਂ ਰੌਸ਼ਨੀ ਦੀ ਝਲਕ ਹੈ। ਸਮਾਜ ਸੰਤਾਪੀ ਤਣਾਵਾਂ, ਵੈਰ-ਵਿਰੋਧੀ, ਜਾਤ-ਪਾਤ ਦੇ ਬਦਲ ਰਹੇ ਪਿਛੋਕੜ ਨੂੰ ਨਾਟਕਕਾਰ ਨੇ ਸਮਝਿਆ ਤੇ ਨਰੋਆ ਸੰਦੇਸ਼ ਦਿੱਤਾ।
- 2004- ਬੈਠਾ ਸੋਚੀ ਪਾਤਸਾਹੁ (ਹਰਭਜਨ ਗੁਲਾਟੀ)
- 2004- ਧੀ ਧਿਆਣੀ (ਹਰਭਜਨ ਗੁਲਾਟੀ)
- 2004- ਸ਼ਹਾਦਤ (ਹਰਭਰਨ ਗੁਲਾਟੀ)
- 2005- ਪਾਏਦਾਨ (ਜਤਿੰਦਰ ਬਰਾੜ) ਇਸ ਵਿੱਚ ਗਰੀਬ ਤੇ ਬਦਨਸੀਬ ਬੱਚਿਆਂ ਦੀ ਕਹਾਣੀ ਹੈ, ਜੋ ਸਿਰਫ਼ ਸਮਾਜ ਦੇ ਪਾਏਦਾਨ ਬਣਕੇ ਰਹਿ ਜਾਂਦੇ ਹਨ ਜਦ ਕਿ ਇਹਨਾਂ ਆਉਣ ਵਾਲੇ ਸਮੇਂ ਦਾ ਤਾਜ ਬਣਨਾ ਹੁੰਦਾ ਹੈ। ਪਰ ਇਹ ਅਮੀਰ ਸਰਮਾਏਦਾਰਾਂ ਦੀਆਂ ਠੋਕਰਾਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਇਹਨਾਂ ਦੀ ਜ਼ਿੰਦਗੀ ਦਾ ਇਹੀ ਯਥਾਰਥ ਹੈ।
- 2005-ਰਿਸ਼ਤਾ ਲਹੂ ਤੇ ਮਾਸ ਦਾ (ਗੁਰਚਰਨ ਦਰਦੀ) ਇਹ ਨਾਟਕ ਪੰਜਾਬ ਦੀ ਉਸ ਤਰਾਸਦੀ ਦੁਆਲੇ ਕੇਂਦਰਤ ਹੈ। ਜੋ 80ਵਿਆਂ ਵਿੱਚ ਹਰ ਘਰ ਦੁਆਲੇ ਹਰ ਪਿੰਡ ਹਰ ਸ਼ਹਿਰ ਦੁਆਲੇ ਦਹਿਸ਼ਤ ਚੋਂ ਪੈਦਾ ਹੋਕੇ ਚੁਫਾਰੇ ਫੈਲ ਗਈ। ਪਰ ਕੁਝ ਇਸ ਪਾੜੇ ਨੂੰ ਮੇਲਣਾ ਚਾਹੁੰਦੇ ਹਨ। ਕਿਉਂਕਿ ਸੰਕਟ ਦੇ ਸਮੇਂ ਵੀ ਇਨਸਾਨੀਅਤ ਬਾਕੀ ਤਾਂ ਹੁੰਦੀ ਹੀ ਹੈ।
- 2005-ਸਿੰਘ ਸੂਰਮੇ (ਗੁਰਚਰਨ ਦਰਦੀ) ਇਸਦਾ ਕਾਰਜ ਜਕਰੀਆਂ ਖਾਂ ਦੇ ਸਮੇਂ ਨੂੰ ਕਾਲੀ ਬੋਧ ਕਰਦਾ ਹੈ। ਜ਼ਕਰੀਆਂ ਖਾਂ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਮੇਸੰ ਰੇਘੜ ਨੂੰ ਕਿਹਾ ਤੇ ਉਸਨੇ ਹਰਿਮੰਦਰ ਸਾਹਿਬ ਕੰਜਰੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਿੰਘਾ ਨੇ ਭਾਵ ਸੁੱਖਾਂ ਤੇ ਮਹਿਤਾਬ ਸਿੰਘ ਨੇ ਉਸਦਾ ਸਿਰ ਵੱਢ ਕੇ ਸੰਗਤਾਂ ਦੇ ਚਰਨਾਂ ਵਿੱਚ ਪੇਸ਼ ਕੀਤਾ। ਇਸ ਵਿੱਚ ਉਸ ਸਮੇਂ ਦਾ ਸਿਦਕ ਤੇ ਜਬਰ ਦਾ ਵਰਣਨ ਹੈ।
- 2005- ਤੇਰੇ ਰੰਗ ਨਿਆਰੇ (ਗੁਰਚਰਨ ਦਰਦੀ)
- 2005- ਕੀ ਹਾਲ ਗਰੀਬਾਂ ਦਾ (ਹਰਭਜਨ ਗੁਲਾਟੀ)
- 2005- ਮਨ ਦੇ ਹਾਣੀ (ਰਵਿੰਦਰ ਰਵੀ) ਇਸ ਨਾਟਕ ਵਿੱਚ ਦੋ ਸੱਭਿਆਚਾਰਾਂ ਵਿਚਲੀ ਟੱਕਰ ਦਾ ਵਰਣਨ ਹੈ। ਇਹ ਭਾਰਤੀ ਤੇ ਪੱਛਮੀ ਰਿਸ਼ਤਿਆਂ ਵਿਚਲੇ ਸੱਭਿਆਚਾਰ ਦੇ ਅੰਤਰ ਨੂੰ ਉਭਾਰਦਾ ਹੈ ਕਿ ਭਾਰਤੀ ਮਰਦ ਪ੍ਰਵਾਸੀ ਹੋ ਕੇ ਪੈਸੇ ਲਈ ਆਪਣੀ ਪਤਨੀ ਦੇ ਰਿਸ਼ਤੇ ਨੂੰ ਵਿਚਾਰ ਦਿੰਦਾ ਹੈ।
- 2006- ਤੱਤੀ ਤਵੀ ਦਾ ਸਫ਼ਰ (ਪਾਂਧੀ ਨਾਨਕਾਣਵੀ) ਇਸ ਨਾਟਕ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵਰਣਨ ਹੈ। ਇਸ ਵਿੱਚ ਲਾਸ਼ਾਨੀ ਸ਼ਹਾਦਤ ਨੂੰ ਬੜੇ ਵਿਸਮਾਦੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਅੱਗੇ ਭਾਗ ਹਨ।
- (ਨਾਟਕ ਗੁਰੂ ਅਰਜਨ ਵਿਟਹੁ ਗੁਰਬਾਣੀ- ਇਸ ਵਿੱਚ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲ ਦਾਸ ਦੀ ਸ਼ਹੀਦੀ ਦਾ ਵਰਣਨ ਹੈ, ਕਿ ਤਰ੍ਹਾਂ ਸਿਦਕ ਲਈ ਬੰਦ-ਬੰਦ ਕਟਵਾ ਦਿੱਤੇ।
- ਅੱਗੇ ਵਾਲੇ ਭਾਗ ਵਿੱਚ ਗੁਰੂ ਜੀ ਵੱਲੋਂ ਔਰੰਗਜੇਬ ਨੂੰ ਭੇਜੀ ਚਿੱਠੀ ਦਾ ਵਰਣਨ ਹੈ। ਜਿਸ ਨੂੰ ਸੁਣਕੇ ਔਰੰਗਜੇਬ ਆਪਣੀ ਮਨੋਦਸ਼ਾ ਦਰਸਾਉਂਦਾ ਹੈ। ਇਸ ਨਾਟਕ ਨੂੰ ਪੰਜਾਬੀ ਦਾ ਜੂਲੀਅਸ ਸੀਜਨ ਕਿਹਾ ਜਾ ਸਕਦਾ ਹੈ।
- ਅੱਗੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਵਰਣਨ ਹੈ। ਉਹ ਗੜ੍ਹੀ ਦੇ ਮਾਲਕ ਦੋ ਪਰਾਵਾਂ, ਧੁਸੀ ਚੰਦ ਤੇ ਗਰੀਬ ਚੰਦ ਦੀ ਵਿਰੋਧੀ ਇਕਦਾਰਤਾ ਦਾ ਵਰਣਨ ਹੈ। ਉਸ ਸਮੇਂ ਦੇ ਹਲਾਤਾਂ ਦਾ ਵਰਣਨ ਹੈ।
- ਗੁਰਦਾਸ ਗੜ੍ਹੀ ਵਿੱਚ ਬਾਬਾ ਬੰਦਾ ਬਹਦਾਰ ਦਾ ਜ਼ਿਕਰ ਹੈ। ਜਿਸਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ ਤੇ ਫਤਿਹ ਪ੍ਰਾਪਤ ਕੀਤੀ ਸੀ।
- 2006- ਨਿੱਕੀਆਂ ਜ਼ਿੰਦਾ ਵੱਡੇ ਸਾਕੇ (ਗੁਰਚਰਨ ਦਰਦੀ) ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ, ਜੁਝਾਰ ਸਿੰਘ ਦੀ ਲਾਸਾਨੀ ਸ਼ਹੀਦੀ ਤੇ ਆਧਾਰਤ ਹੈ। ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਪਰਿਵਾਰ ਵਿਛੋਡਾ, ਗੰਗੂ ਬ੍ਰਾਹਮਣ ਦੀ ਨਮਕ ਹਰਾਮੀ, ਸਾਹਿਬਜਾਦਿਆਂ ਦੀ ਗ੍ਰਿਫਤਾਰੀ ਨਵਾਬ ਵਜੀਰ ਖਾਨ ਦੀ ਜਾਲਮਾਨਾ, ਕੁਰਬਾਨੀ ਤੇ ਕਾਜੀ ਦਾ ਸਤ੍ਹਾ ਵਿਰੋਧੀ ਫਤਵਾਂ ਸਜਾ ਏ ਮੌਤ ਦਾ ਵਰਣਨ ਹੈ।
- 2007-ਬਾਬਾ ਬੋਲਦਾ ਹੈ (ਗੁਰਸ਼ਰਨ ਭਾਜੀ)
- 2007-ਗੁਲਾਬੀ ਪੱਗ (ਗੁਰਸ਼ਰਨ ਸਿੰਘ)
- 2007- ਟੁੰਡਾ ਹੋਲਦਾਰ (ਗੁਰਸ਼ਰਨ ਸਿੰਘ)
- 2008 - ਨਿੳਜੜ (ਅਜਮੇਰ ਔਲਖ) ਇਸ ਨਾਟਕ ਵਿੱਚ ਔਰਤ ਦੇ ਗੋਰਵ ਨੂੰ ਪੇਸ਼ ਕੀਤਾ ਹੈ ਤੇ ਉਸਨੇ ਲਿੰਗ ਭੇਦੀ ਮਾਨਸਿਕਤਾ ਪ੍ਰਤੀ ਨਫ਼ਰਤ ਦਾ ਭਾਵ ਉਤਪੰਨ ਕਰਦਿਆਂ ਇਸਨੂੰ ਨਸ਼ਟ ਕਰਨ ਵਾਸਤੇ ਕਲਾਤਮਕਤਾ ਰਾਹੀਂ ਯੋਗਦਾਨ ਪਾਇਆ ਹੈ।
- 2008- ਜੰਗੀ ਰਾਮ ਦੀ ਹਵੇਲੀ (ਗੁਰਸ਼ਰਨ ਸਿੰਘ)
- 2008- ਵਿਦਰੋਹ ਦੇ ਰਾਹ ਤੇ (ਗੁਰਸ਼ਰਨ ਸਿੰਘ)
- 2009- ਤਪਸ਼ (ਦਵਿੰਦਰ ਦਮਨ) ਇਸ ਨਾਟਕ ਵਿੱਚ ਆਪਣੇ ਬੇਗਾਨਿਆਂ ਦਾ ਹੰਢਾਇਆ ਸੰਤਾਪ ਤੇ ਜਖ਼ਮ ਜਮਹੂਰੀਅਤ ਦਰਦ ਭੁਲਣਾ ਸ਼ੋਸ਼ਨ ਨਹੀਂ, ਕੁਰਸੀ ਦੌੜ ਲਈ, ਚਾਲਾ ਚਲੀਆ ਜਿਸਨੇ ਜਵਾਨੀ ਦਾ ਘਾਣ ਕੀਤਾ, ਬੁਢਾਪਾ ਰੋਲਿਆ ਇੱਜਤਾਂ ਲੁੱਟੀਆਂ, ਫਿਰਕੇ ਵੰਡਣ, ਪੰਜਾਬ ਦੀ ਵਿਰੋਧੀ ਪਾਰਟੀ ਨੇ ਗੁੱਸਾ ਠੰਢਾ ਕਰਨ ਲਈ ਕਿ ਉਹ ਰਾਜ ਆਉਣ ਤੇ ਪਤਾ ਕਰਵਾਉਣ ਗੁਨਾਹਗਾਰਾਂ ਨੂੰ ਸਜਾ ਦੇਣਗੇ। ਪਰ ਫਿਰ ਸਾਂਤ ਕਿ ਜਖ਼ਮ ਕਾਹਦੇ ਲਈ ਉਚੰੜਨੇ ਨੇ ਕੀ ਸਚਮੁੱਚ ਜਖ਼ਮ ਭਰ ਗਏ ਸੰਨ 47 ਦੇ ਜਖ਼ਮ ਰਿਸ ਨਹੀਂ ਰਹੇ। ਸਿਆਸਤ ਇਹਨਾਂ ਸਵਾਲਾਂ ਤੇ ਚੁੱਪ ਹੈ ਇਹ ਜਜਰਮਾਨਾਂ ਚੁੱਪ ਤੇ ਸਵਾਲੀਆਂ ਨਿਸ਼ਾਨ ਲਾਉਂਦਾ ਹੈ।
- 2009- ਟੈਰਰਿਸਟ ਦੀ ਪ੍ਰੇਮਿਕਾ (ਪਾਲੀ ਭੁਪਿੰਦਰ)
- 2011-ਸੁਥਰਾ ਗਾਉਂਦਾ ਰਿਹਾ (ਅਜਮੇਰ ਔਲਖ) ਇਸ ਵਿੱਚ ਪੇਂਡੂ ਜੀਵਨ ਦਾ ਯਥਾਰਥ ਹੈ। ਇਸ ਦਾ ਪਾਤਰ ਕਤਲ ਦਾ ਗਵਾਹ ਹੈ। ਦੋਵੇਂ ਧਿਰਾਂ ਆਪਣੇ ਵੱਲ ਖਿੱਚਦੀਆਂ ਹਨ। ਸੱਚ ਬੋਲਣ ਕਾਰਨ ਉਸਨੂੰ ਪੁੱਤ ਗਵਾਉਣਾ ਪੈਂਦਾ ਹੈ। ਪਰ ਸੁਥਰਾ ਮਨ ਨਾਲ ਪਿਆਰ ਹੀ ਵੰਡਦਾ ਹੈ।
- 2011-ਕਾਲੇ ਲਿਖ ਨਾ ਲੇਖ ਇਸ ਵਿੱਚ ਵਿਆਹ ਦੀ ਸਮੱਸਿਆ ਪੇਸ਼ ਕੀਤੀ ਗਈ ਹੈ। ਹੱਕਾਂ ਪ੍ਰਤੀ ਜਾਗਰੂਕਤਾ ਹੁੰਦੀ ਦਿਖਾਈ ਗਈ ਹੈ।
- 2011-ਖੜਕਣ ਭਾਂਡੇ ਵਿੱਚ ਢੋਂਗੀ ਬਾਬਿਆਂ ਵੱਲੋਂ ਸਮਾਜ ਦੇ ਭੋਲੇ ਭਾਲੇ ਲੋਕਾਂ ਵਿੱਚ ਫੈਲਾਏ ਗਏ ਅੰਧ-ਵਿਸ਼ਵਾਸ ਵਿਗਿਆਨਿਕ ਢੰਗ ਨਾਲ ਪਰਦਾ ਚੁੱਕਿਆ ਗਿਆ ਹੈ।
- 2011-ਨੌਕਰ ਵਹੁਟੀ ਦਾ ਇਸ ਵਿੱਚ ਨਸ਼ਿਆਂ ਦੀ ਲਾਹਨਤ ਦੇ ਦੁੱਖ ਦੇ ਪ੍ਰਭਾਵਾਂ ਨੂੰ ਉਜਾਗਰ ਕਰਕੇ ਇਹਨਾਂ ਦੀ ਰੋਕਥਾਮ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।
- 2011-ਹਾਏ-ਹਾਏ ਚਾਚੀ ਤਾੜਕਾ, ਰਾਜਸੀ ਰਾਜਸੀ ਨੇਤਾਵਾਂ ਵੱਲੋਂ ਚੋਣਾ ਜਿੱਤਣ ਲਈ ਦਿੱਤੇ ਜਾਂਦੇ ਲੁਭਾਵਾਂਹ ਤੇ ਝੂਠੇ ਵਾਅਦਿਆਂ ਤੋਂ ਪਰਦਾ ਚੁਕਿਆ ਗਿਆ ਹੈ। ਭਰੂਣ ਹੱਤਿਆ ਦੀ ਲਾਹਨਤ ਨੂੰ ਉਜਾਗਰ ਕੀਤਾ ਗਿਆ ਹੈ।
- ਰਾਜ ਮੁਹੰਮਦ ਆਜਾਦ, ਇਤਿਹਾਸਿਕ ਨਾਟਕ ਹੈ। ਸ਼ਹੀਦ ਊਧਮ ਸਿੰਘ ਦੀ ਸ਼ਖਸੀਅਤ ਤੇ ਕੁਰਬਾਨੀ ਬਾਰੇ ਬਹੁਤ ਸਾਰੇ ਨਵੇਂ ਤੱਤ ਉਜਾਗਰ ਕਰਦਾ ਹੈ।
- 2012- ਚਾਨਣ ਦੇ ਵਣਜਾਰੇ (ਅਜਮੇਰ ਔਲਖ)