ਭਾਈ ਸੰਤੋਖ ਸਿੰਘ
ਭਾਈ ਸੰਤੋਖ ਸਿੰਘ ਮਹਾਂਕਵੀ | |
---|---|
ਜਨਮ | ਅੰਮ੍ਰਿਤਸਰ | 22 ਸਤੰਬਰ 1788
ਮੌਤ | 10 ਜੂਨ 1845 ਪਿੰਡ ਸਰਾਏ ਨੂਰਦੀਨ, ਜ਼ਿਲ੍ਹਾ ਅੰਮ੍ਰਿਤਸਰ | (ਉਮਰ 56)
ਕਿੱਤਾ | ਕਵੀ |
ਭਾਸ਼ਾ | ਸੰਸਕ੍ਰਿਤ, ਹਿੰਦੀ, ਪੰਜਾਬੀ, ਕਾਵਿ-ਸ਼ਾਸਤਰ, ਵੇਦਾਂਤ ਅਤੇ ਗੁਰਬਾਣੀ |
ਰਾਸ਼ਟਰੀਅਤਾ | ਭਾਰਤ |
ਕਾਲ | 1891 |
ਵਿਸ਼ਾ | ਸਿੱਖ ਇਤਿਹਾਸ |
ਪ੍ਰਮੁੱਖ ਕੰਮ | ਸੂਰਜ ਪ੍ਰਕਾਸ਼ |
ਭਾਈ ਸੰਤੋਖ ਸਿੰਘ ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬ੍ਰਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ।
ਜੀਵਨ
[ਸੋਧੋ]ਆਪ ਦਾ ਜਨਮ ਪਿੰਡ ਸਰਾਏ ਨੂਰਦੀਨ, ਜ਼ਿਲ੍ਹਾ ਅੰਮ੍ਰਿਤਸਰ ਵਿੱਚ 22 ਸਤੰਬਰ 1788 ਨੂੰ ਭਾਈ ਦੇਸਾ ਸਿੰਘ ਦੇ ਘਰ ਮਾਤਾ ਰਾਜਦੇਈ ਦੀ ਕੁੱਖੋਂ ਹੋਇਆ। ਭਾਈ ਸੰਤੋਖ ਸਿੰਘ ਦੇ ਪਿਤਾ ਵਿਦਵਾਨ ਪੁਰਸ਼ ਸਨ ਅਤੇ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇੱਕ ਚੰਗਾ ਵਿਦਵਾਨ ਬਣੇ।
ਵਿਦਿਆਕ ਜੀਵਨ
[ਸੋਧੋ]ਭਾਈ ਸਾਹਿਬ ਨੇ ਸੰਸਕ੍ਰਿਤ, ਹਿੰਦੀ, ਪੰਜਾਬੀ, ਕਾਵਿ-ਸ਼ਾਸਤਰ, ਵੇਦਾਂਤ ਅਤੇ ਗੁਰਬਾਣੀ ਆਦਿ ਦਾ ਭਰਪੂਰ ਅਧਿਐਨ ਕੀਤਾ। ਭਾਈ ਸਾਹਿਬ ਗਿਆਨੀ ਸੰਤ ਸਿੰਘ ਨੂੰ ਆਪਣਾ ਅੱਖਰ ਗੁਰੂ ਮੰਨਦੇ ਸਨ। ਉਹ ਵਿੱਦਿਆ ਵਿੱਚ ਬੜੇ ਚਤੁਰ ਅਤੇ ਹੁਸ਼ਿਆਰ ਸਨ। ਆਪ ਮਹਾਰਾਜਾ ਉਦੈ ਸਿੰਘ ਦੇ ਦਰਬਾਰੀ ਕਵੀ ਬਣੇ। ਮਹਾਰਾਜਾ ਪਟਿਆਲਾ ਅਤੇ ਕੈਥਲ ਦੇ ਮਹਾਰਾਜ ਉਦੈ ਸਿੰਘ ਦੀ ਪ੍ਰੇਰਨਾ ਉੱਤੇ ਉਹਨਾਂ ਸਿੱਖ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ। ਆਪ ਉੱਤੇ ਨਿਰਮਲਾ-ਪ੍ਰਣਾਲੀ ਦਾ ਬਹੁਤ ਅਸਰ ਸੀ।
ਇਤਿਹਾਸਕ ਪੁਸਤਕਾਂ
[ਸੋਧੋ]- ਗੁਰਪ੍ਰਤਾਪ ਸੂਰਜ
- ਨਾਮ ਕੋਸ਼,
- ਗੁਰੂ ਨਾਨਕ ਪ੍ਰਕਾਸ਼
- ਪੰਜਾਬੀ ਸੀਹਰਫੀ
- ਗਰਬ ਗੰਜਨੀ
- ਬਾਲਮੀਕ ਰਾਮਾਇਣ
- ਆਤਮ ਪੁਰਾਣ
ਗੁਰਪ੍ਰਤਾਪ ਸੂਰਜ
[ਸੋਧੋ]ਗੁਰਪ੍ਰਤਾਪ ਸੂਰਜ ਇਤਿਹਾਸ, ਸਾਹਿਤ, ਕਾਵਯ, ਕੋਸ਼ ਆਦਿਕ ਸਰਬ ਵਿੱਦਿਆ, ਬ੍ਰਹਮ ਵਿੱਦਿਆ, ਗਿਆਨ, ਵਿਗਿਆਨ, ਸ਼ਾਸ਼ਤਰ, ਮੀਰੀ, ਪੀਰੀ, ਭਗਤੀ, ਸ਼ਕਤੀ ਦਾ ਰਤਨਾਕਰ ਹੈ। ਇਸ ਗ੍ਰੰਥ ਵਿੱਚ ਕਾਵਯ ਦੇ ਤਮਾਮ ਗੁਣਾਂ, ਨਵ ਰਸ, ਅਲੰਕਾਰ, ਛੰਦ ਵਰਣਨ ਕੀਤੇ ਹਨ।
ਨਾਮ ਕੋਸ਼
[ਸੋਧੋ]ਇਹ ਅਮਰ ਕੋਸ਼ ਦਾ ਅਨੁਵਾਦ ਹੈ। ਇਹ ਗ੍ਰੰਥ ਬ੍ਰਜ ਭਾਸ਼ਾ ਵਿੱਚ ਹੈ। ਇਸ ਵਿੱਚ 2000 ਤੋਂ ਉੱਪਰ ਛੰਦ ਹਨ। ਇਹ ਗ੍ਰੰਥ ਅਕਾਸ ਵਰਗ, ਪਤਾਲ ਵਰਗ, ਭੂਮੀ ਵਰਗ ਆਦਿਕ ਕਈ ਭਾਗਾਂ ਵਿੱਚ ਵੰਡਿਆ ਹੋਇਆ ਹੈ। ਆਪ ਨੇ 1821 ਈ. ਨੂੰ ਇਹ ਗ੍ਰੰਥ ਮੁਕੰਮਲ ਕੀਤਾ।
ਗੁਰੂ ਨਾਨਕ ਪ੍ਰਕਾਸ਼
[ਸੋਧੋ]ਗੁਰੂ ਨਾਨਕ ਪ੍ਰਕਾਸ਼ ਮਨੋਹਰ ਸ਼ਾਸਤ੍ਰੀਯ ਸ਼ੈਲੀ ਵਿੱਚ ਲਿਖਿਆ ਹੈ। ਇਸ ਨੂਂ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਭਾਗ ਪੂਰਬਾਰਧ ਵਿੱਚ 73 ਆਧਿਆਇ ਹਨ। ਦੂਸਰੇ ਉਤਰਾਰਧ ਵਿੱਚ 57 ਅਧਿਆਇ ਹਨ। ਸਾਰੇ ਗ੍ਰੰਥ ਵਿੱਚ 9700 ਛੰਦ ਹਨ।
ਪੰਜਾਬੀ ਸੀਹਰਫ਼ੀ
[ਸੋਧੋ]ਗਰਬ ਗੰਜਨੀ
[ਸੋਧੋ]ਬਾਲਮੀਕ ਰਮਾਇਣ
[ਸੋਧੋ]ਇਹ ਸੰਸਕ੍ਰਿਤ ਤੋਂ ਬ੍ਰਜ ਭਾਸ਼ਾ ਵਿੱਚ ਅਨੁਵਾਦ ਹੈ। ਭਾਈ ਵੀਰ ਸਿੰਘ ਅਨੁਸਾਰ ਇਹ ਅਨੁਵਾਦ 71 ਦਿਨ ਘਟ ਦੋ ਵਰਸ ਵਿੱਚ ਪੂਰਾ ਹੋਇਆ। ਕਵੀ ਨੇ ਅਨੁਵਾਦ ਵੇਲੇ ਮੰਗਲ ਦਸਾਂ ਗੁਰੂਆਂ ਦਾ ਹੀ ਕੀਤਾ ਹੈ। 4000 ਤੋਂ ਵਧੀਕ ਛੰਦ ਵਰਤੇ ਗਏ ਹਨ।
ਆਤਮ ਪੁਰਾਨ
[ਸੋਧੋ]ਇਹ ਗ੍ਰੰਥ ਸੰਸਕ੍ਰਿਤ ਤੋਂ ਅਨੁਵਾਦਿਤ ਹੈ। ਇਸ ਵਿੱਚ ਬ੍ਰ੍ਹਮ੍ਸੂਤਰ, ਉਪਨਿਸ਼ਦਾਂ, ਯੋਗ ਵਸ਼ਿਸ਼ਟ ਆਦਿ ਗ੍ਰੰਥਾਂ ਦਾ ਤੱਤਮੂਲਕ ਵਰਣਨ ਹੈ।[1]
ਗੁਰੂ ਗੋਬਿੰਦ ਸਿੰਘ ਬਾਰੇ
[ਸੋਧੋ]ਭਾਈ ਸਾਹਿਬ ਦੀ ਕਵਿਤਾ ਵਿੱਚ ਬੜੀ ਉੱਚਪਾਏ ਦੀ ਰਵਾਨਗੀ ਹੈ। ਦਸਮੇਸ਼ ਪਿਤਾ ਬਾਰੇ ਉਹ ਲਿਖਦੇ ਹਨ ਕਿ ਜੇ ਦਸਮ ਪਿਤਾ ਅਵਤਾਰ ਨਾ ਧਾਰਦੇ ਤਾਂ ਹਿੰਦੂ ਸੰਸਕ੍ਰਿਤੀ ਮਿਟ ਜਾਣੀ ਸੀ।[2]
ਮਹਾਨ ਰਚਨਾ ਸੂਰਜ ਪ੍ਰਕਾਸ਼
[ਸੋਧੋ]ਸੂਰਜ ਪ੍ਰਕਾਸ਼ ਭਾਈ ਸਾਹਿਬ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰ ਕੇ ਤਿਆਰ ਕੀਤਾ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਵਰਤਮਾਨ ਸਦੀ ਦੇ ਬਹੁਤ ਸਾਰੇ ਲੇਖਕਾਂ ਨੇ ਸਿੱਖ ਇਤਿਹਾਸ ਲਿਖਿਆ ਹੈ, ਉਹਨਾਂ ਨੇ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ। ਸੂਰਜ ਪ੍ਰਕਾਸ਼ ਦੇ ਕੁੱਲ 115 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਹਨਾਂ ਦੀਆਂ ਲਗਪਗ ਢਾਈ ਲੱਖ ਸਤਰਾਂ ਹਨ। ਇਸ ਗ੍ਰੰਥ ਦੀਆਂ ਕੁੱਲ 14 ਜਿਲਦਾਂ ਹਨ ਅਤੇ 6 ਹਜ਼ਾਰ ਪੰਨੇ ਹਨ। ਪੰਜਾਹ ਹਜ਼ਾਰ ਤੋਂ ਵਧੇਰੇ ਬੰਦਾਂ ਵਿੱਚ ਲਿਖੇ ਗਏ ਇਸ ਗ੍ਰੰਥ ਵਿਚਲੇ ਸਾਰੇ ਇਤਿਹਾਸਕ ਪ੍ਰਸੰਗ ਆਪੋ ਆਪਣੀ ਥਾਂ ਮਹੱਤਵਪੂਰਨ ਹਨ।[3]
- ਉੱਘੇ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਨੇ ਭਾਈ ਸਾਹਿਬ ਦਾ ਜੀਵਨ ਲਿਖਦਿਆਂ ਇੱਕ ਥਾਂ ਲਿਖਿਆ ਹੈ
ਜੇਕਰ ਸਿੱਖ ਕੌਮ ਦੀ ਸਦੀ ਵਾਰ ਪ੍ਰਤੀਨਿਧ ਵਿਦਵਾਨਾਂ ਦੀ ਚੋਣ ਕੀਤੀ ਜਾਵੇ ਤਾਂ 17ਵੀਂ ਸਦੀ ਵਿੱਚ ਭਾਈ ਗੁਰਦਾਸ, 18ਵੀਂ ਸਦੀ ‘ਚ ਭਾਈ ਮਨੀ ਸਿੰਘ, 19ਵੀਂ ਸਦੀ ਵਿੱਚ ਭਾਈ ਸੰਤੋਖ ਸਿੰਘ ਅਤੇ 20ਵੀਂ ਸਦੀ ਦੇ ਮੁਖੀ ਵਿਦਵਾਨ ਭਾਈ ਵੀਰ ਸਿੰਘ ਜੀ ਨੂੰ ਆਧਾਰ ਬਣਾਇਆ ਹੈ।
- ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੇ ਵੱਡੇ ਭਵਨ ਦਾ ਨਾਂਅ 'ਮਹਾਂਕਵੀ ਸੰਤੋਖ ਸਿੰਘ ਹਾਲ' ਰੱਖਿਆ ਹੈ।
ਅੰਤਮ ਸਮਾਂ
[ਸੋਧੋ]ਕੈਥਲ ਵਿੱਚ ਹੀ ਲਗਭਗ 56 ਸਾਲ ਦੀ ਉਮਰ ਵਿੱਚ ਉਹ ਚਲਾਣਾ ਕਰ ਗਏ। ਭਾਈ ਸੰਤੋਖ ਸਿੰਘ ਵਰਗੇ ਵਿਦਵਾਨ ਕਿਸੇ ਕੌਮ ਵਿੱਚ ਕਦੀ-ਕਦੀ ਜਨਮ ਲੈਂਦੇ ਹਨ। ਸਿੱਖ ਕੌਮ ਨੂੰ ਆਪਣੇ ਇਸ ਮਹਾਨ ਇਤਿਹਾਸਕਾਰ ਦੀ ਜੀਵਨੀ ਅਤੇ ਉਸ ਦੀ ਰਚਨਾ ਨੂੰ ਵੱਧ ਤੋਂ ਵੱਧ ਪ੍ਰਚਾਰਨਾ ਅਤੇ ਸਤਿਕਾਰਨਾ ਚਾਹੀਦਾ ਹੈ।
ਹਵਾਲੇ
[ਸੋਧੋ]- ↑ ਨਾਨਕ ਪ੍ਰਕਾਸ਼ ਪੱਤ੍ਰਿਕਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਜੂਨ 2007,ਪੰਨੇ 168-190
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-07. Retrieved 2014-02-14.
{{cite web}}
: Unknown parameter|dead-url=
ignored (|url-status=
suggested) (help) - ↑ http://www.sanumaanpunjabihonda.com/ਮਹਾਂਕਵੀ-ਭਾਈ-ਸੰਤੋਖ-ਸਿੰਘ-ਜੀ/[permanent dead link]