ਸਮੱਗਰੀ 'ਤੇ ਜਾਓ

ਮਾਸਕੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਸਕੋ
CountryRussia
Federal district[1]
Economic region[2]
ਆਬਾਦੀ
 • Estimate 
(2018)[3]
1,25,06,468
ਸਮਾਂ ਖੇਤਰਯੂਟੀਸੀ+3 ([4])
ISO 3166 ਕੋਡRU-MOW
OKTMO ID45000000
Official languagesRussian[5]

ਮਾਸਕੋ (ਰੂਸੀ: Москва) ਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ ਯੂਰਪ ਅਤੇ ਰੂਸ ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ 2011 ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ।[7] ਇਹ ਧਰਤੀ ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[8][9][10] ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2010 ਮਰਦਮਸ਼ੁਮਾਰੀ ਮੁਤਾਬਕ ਅਬਾਦੀ 11,503,501 ਹੈ।[11] 1 ਜੁਲਾਈ 2012 ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸ ਦਾ ਖੇਤਫਲ ਢਾਈ ਗੁਣਾ (1,000 ਤੋਂ 2,500 ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ 230,000 ਦਾ ਵਾਧਾ ਹੋਇਆ।[12]

ਮਾਸਕੋ, ਯੂਰਪੀ ਰੂਸ ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿੱਚ ਮੋਸਕਵਾ ਨਦੀ ਦੇ ਕੰਢੇ ਸਥਿਤ ਹੈ। ਆਪਣੇ ਇਤਿਹਾਸ ਵਿੱਚ ਇਹ ਬਹੁਤ ਸਾਰੇ ਮੁਲਕਾਂ - ਮੱਧ ਕਾਲੀਨ ਮਾਸਕੋ ਦੀ ਉੱਚ ਡੱਚੀ ਅਤੇ ਬਾਅਦ ਵਿੱਚ ਰੂਸ ਦੀ ਜਾਰਸ਼ਾਹੀ ਅਤੇ ਸੋਵੀਅਤ ਸੰਘ - ਦੀ ਰਾਜਧਾਨੀ ਰਹੀ ਹੈ। ਇਹ ਮਾਸਕੋ ਜਾਰ-ਰਾਜ ਭਵਨ (ਕ੍ਰੈਮਲਿਨ) ਦਾ ਟਿਕਾਣਾ ਹੈ ਜੋ ਇੱਕ ਪੁਰਾਤਨ ਕਿਲਾ ਸੀ ਅਤੇ ਹੁਣ ਰੂਸੀ ਰਾਸ਼ਟਰਪਤੀ ਦਾ ਨਿਵਾਸ ਅਤੇ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। ਰੂਸੀ ਸੰਸਦ ਦੇ ਦੋਵੇਂ ਸਦਨ (ਮੁਲਕ ਦੂਮਾ ਅਤੇ ਸੰਘ ਕੌਂਸਲ) ਵੀ ਇਸੇ ਸ਼ਹਿਰ ਵਿੱਚ ਸਥਾਪਤ ਹਨ।

ਇਸ ਸ਼ਹਿਰ ਵਿੱਚ ਵਿਆਪਕ ਪਾਰਗਮਨ ਜਾਲ ਹੈ ਜਿਸ ਵਿੱਚ ਸ਼ਾਮਲ ਹਨ: 4 ਅੰਤਰਰਾਸ਼ਟਰੀ ਹਵਾਈ-ਅੱਡੇ, ਨੌਂ ਰੇਲਵੇ ਸਟੇਸ਼ਨ ਅਤੇ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਮੈਟਰੋ ਪ੍ਰਣਾਲੀਆਂ ਵਿੱਚੋਂ ਇੱਕ, ਮਾਸਕੋ ਮੈਟਰੋ ਜੋ ਟੋਕੀਓ ਅਤੇ ਸਿਓਲ ਤੋਂ ਬਾਅਦ ਤੀਜੀ ਸਭ ਤੋਂ ਵੱਧ ਸਵਾਰੀਆਂ ਦੀ ਗਿਣਤੀ ਵਾਲੀ ਹੈ। ਇਸ ਮੈਟਰੋ ਨੂੰ 185 ਸਟੇਸ਼ਨਾਂ ਵਿਚਲੇ ਅਮੀਰ ਅਤੇ ਵਿਭਿੰਨ ਉਸਾਰੀ ਕਲਾ ਕਰ ਕੇ ਸ਼ਹਿਰ ਦੇ ਮਾਰਗ-ਦਰਸ਼ਕੀ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸਮੇਂ ਮੁਤਾਬਕ ਮਾਸਕੋ ਨੂੰ ਬਹੁਤ ਸਾਰੇ ਉਪਨਾਮ ਪ੍ਰਾਪਤ ਹੋਏ ਹਨ ਜੋ ਕਿ ਇਸ ਦੇ ਅਕਾਰ ਅਤੇ ਦੇਸ਼ ਵਿਚਲੇ ਚੋਟੀ ਦੇ ਰੁਤਬੇ ਕਾਰਨ ਮਿਲੇ ਹਨ: ਤੀਜਾ ਰੋਮ (Третий Рим), ਚਿੱਟ-ਪੱਥਰੀਆ (Белокаменная), ਪਹਿਲਾ ਤਖ਼ਤ (Первопрестольная), ਚਾਲੀ ਚਾਲੀਆਂ ਵਾਲਾ (Сорок Сороков)। ਪੁਰਾਣੀ ਰੂਸੀ ਵਿੱਚ "Сорок" (ਚਾਲੀ) ਸ਼ਬਦ ਦਾ ਮਤਲਬ ਇੱਕ ਗਿਰਜਾ ਪ੍ਰਸ਼ਾਸਕੀ ਜ਼ਿਲ੍ਹਾ ਵੀ ਹੁੰਦਾ ਸੀ ਜਿਸ ਵਿੱਚ ਲਗਭਗ 40 ਗਿਰਜੇ ਆਉਂਦੇ ਸਨ। ਇਸ ਦਾ ਵਾਸੀ-ਸੂਚਕ ਮਾਸਕੋਵੀ ਹੈ।

ਇਤਿਹਾਸ

[ਸੋਧੋ]

ਮਾਸਕੋ ਸ਼ਹਿਰ ਦਾ ਨਾਮ ਮੋਸਕਵਾ ਨਦੀ ਉੱਤੇ ਰੱਖਿਆ ਗਿਆ।[13] 1237-38 ਦੇ ਹਮਲੇ ਬਾਅਦ, ਮੰਗੋਲਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ ਅਤੇ ਲੋਕਾਂ ਨੂੰ ਮਾਰ ਦਿੱਤਾ। ਮਾਸਕੋ ਨੇ ਦੁਬਾਰਾ ਵਿਕਾਸ ਕੀਤਾ ਅਤੇ 1327 ਵਿੱਚ ਵਲਾਦਿਮੀਰ - ਸੁਜਦਾਲ ਰਿਆਸਤ ਦੀ ਰਾਜਧਾਨੀ ਬਣਾਈ ਗਈ। ਵੋਲਗਾ ਨਦੀ ਦੇ ਸ਼ੁਰੂਵਾਤ ਉੱਤੇ ਸਥਿਤ ਹੋਣ ਦੇ ਕਾਰਨ ਇਹ ਸ਼ਹਿਰ ਅਨੁਕੂਲ ਸੀ ਅਤੇ ਇਸ ਕਾਰਨ ਹੌਲੀ - ਹੌਲੀ ਸ਼ਹਿਰ ਬਹੁਤ ਹੋਣ ਲਗਾ। ਮਾਸਕੋ ਇੱਕ ਸ਼ਾਂਤ ਅਤੇ ਸੰਪੰਨ ਰਿਆਸਤ ਬੰਨ ਗਿਆ ਅਤੇ ਸਾਰੇ ਰੂਸ ਤੋਂ ਲੋਕ ਆਕੇ ਇੱਥੇ ਬਸਨੇ ਲੱਗੇ। 1654-56 ਦੇ ਪਲੇਗ ਨੇ ਮਾਸਕੋ ਦੀ ਅੱਧੀ ਅਬਾਦੀ ਨੂੰ ਖ਼ਤਮ ਕਰ ਦਿੱਤਾ। 1703 ਵਿੱਚ ਬਾਲਟਿਕ ਤਟ ਉੱਤੇ ਪੀਟਰ ਮਹਾਨ ਦੁਆਰਾ ਸੇਂਟ ਪੀਟਰਸਬਰਗ ਦੇ ਉਸਾਰੀ ਬਾਅਦ, 1712 ਤੋਂ ਮਾਸਕੋ ਰੂਸ ਦੀ ਰਾਜਧਾਨੀ ਨਹੀਂ ਰਹੀ। 1771 ਦਾ ਪਲੇਗ ਵਿਚਕਾਰ ਰੂਸ ਦਾ ਆਖਰੀ ਬਹੁਤ ਪਲੇਗ ਸੀ, ਜਿਸ ਵਿੱਚ ਕੇਵਲ ਮਾਸਕੋ ਦੇ ਹੀ 100000 ਆਦਮੀਆਂ ਦੀ ਜਾਨ ਗਈ। 1905 ਵਿੱਚ, ਅਲੇਕਜੇਂਡਰ ਅਦਰਿਨੋਵ ਮਾਸਕੋ ਦੇ ਪਹਿਲੇ ਨਗਰਪਤੀ ਬਣੇ। 1917 ਦੇ ਰੁਸੀ ਕ੍ਰਾਂਤੀ ਬਾਅਦ, ਮਾਸਕੋ ਨੂੰ ਸੋਵੀਅਤ ਸੰਘ ਦੀ ਰਾਜਧਾਨੀ ਬਣਾਇਆ ਗਿਆ। ਮਈ 8,1965 ਨੂੰ, ਨਾਜੀ ਜਰਮਨੀ ਉੱਤੇ ਫਤਹਿ ਦੀ 20ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਮਾਸਕੋ ਨੂੰ ਹੀਰੋ ਸਿਟੀ ਦੀ ਉਪਾਧਿ ਪ੍ਰਦਾਨ ਕੀਤੀ ਗਈ।

ਸਿੱਖਿਆ

[ਸੋਧੋ]

ਮਾਸਕੋ ਵਿੱਚ 1696 ਉੱਚਤਰ ਪਾਠਸ਼ਾਲਾ ਅਤੇ 91 ਮਹਾਂਵਿਦਿਆਲਾ ਹਨ। ਇਨ੍ਹਾਂ ਦੇ ਇਲਾਵਾ, 222 ਹੋਰ ਸੰਸਥਾਨ ਵੀ ਉੱਚ ਸਿੱਖਿਆ ਉਪਲੱਬਧ ਕਰਾਤੇਂ ਹਨ, ਜਿਨਮੇ 60 ਪ੍ਰਦੇਸ਼ ਯੂਨੀਵਰਸਿਟੀ ਅਤੇ 1755 ਵਿੱਚ ਸਥਾਪਤ ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਵੀ ਸ਼ਾਮਿਲ ਹਨ। ਯੂਨੀਵਰਸਿਟੀ ਵਿੱਚ 29 ਸੰਕਾਏ ਅਤੇ 450 ਵਿਭਾਗ ਹਨ ਜਿਨਮੇ 30000 ਪੂਰਵਸਨਾਤਕ ਅਤੇ 7000 ਸਨਾਤਕੋੱਤਰ ਵਿਦਿਆਰਥੀ ਪਢਤੇ ਹਨ। ਨਾਲ ਹੀ ਯੂਨੀਵਰਸਿਟੀ ਵਿੱਚ, ਉੱਚਤਰ ਪਾਠਸ਼ਾਲਾ ਦੇ ਕਰੀਬ 10000 ਵਿਦਿਆਰਥੀ ਸਿੱਖਿਆ ਕਬੂਲ ਕਰਦੇ ਹਨ ਅਤੇ ਕਰੀਬ 2000 ਸ਼ੋਧਾਰਥੀ ਕਾਰਜ ਕਰਦੇ ਹਨ। ਮਾਸਕੋ ਸਟੇਟ ਯੂਨੀਵਰਸਿਟੀ ਲਾਇਬ੍ਰੇਰੀ, ਰੂਸ ਦੇ ਸਭ ਤੋਂ ਵੱਡੇ ਪੁਸਤਕਾਲੀਆਂ ਵਿੱਚੋਂ ਇੱਕ ਹੈ, ਇੱਥੇ ਲਗਭਗ 90 ਲੱਖ ਪੁਸਤਕਾਂ ਹਨ।

ਸ਼ਹਿਰ ਵਿੱਚ 452 ਲਾਇਬ੍ਰੇਰੀ ਹਨ, ਜਿਹਨਾਂ ਵਿਚੋਂ 168 ਬੱਚੇ ਲਈ ਹਨ। 1862 ਵਿੱਚ ਸਥਾਪਤ ਰੂਸੀ ਸਟੇਟ ਲਾਇਬ੍ਰੇਰੀ, ਰੂਸ ਦਾ ਰਾਸ਼ਟਰੀ ਲਾਇਬ੍ਰੇਰੀ ਹੈ।

ਹਵਾਲੇ

[ਸੋਧੋ]
  1. Президент Российской Федерации. Указ №849 от 13 мая 2000 г. «О полномочном представителе Президента Российской Федерации в федеральном округе». Вступил в силу 13 мая 2000 г. Опубликован: "Собрание законодательства РФ", No. 20, ст. 2112, 15 мая 2000 г. (President of the Russian Federation. Decree #849 of May 13, 2000 On the Plenipotentiary Representative of the President of the Russian Federation in a Federal District. Effective as of May 13, 2000.).
  2. Госстандарт Российской Федерации. №ОК 024-95 27 декабря 1995 г. «Общероссийский классификатор экономических регионов. 2. Экономические районы», в ред. Изменения №5/2001 ОКЭР. (Gosstandart of the Russian Federation. #OK 024-95 December 27, 1995 Russian Classification of Economic Regions. 2. Economic Regions, as amended by the Amendment #5/2001 OKER. ).
  3. "26. Численность постоянного населения Российской Федерации по муниципальным образованиям на 1 января 2018 года". Retrieved 23 ਜਨਵਰੀ 2019.
  4. "Об исчислении времени". Официальный интернет-портал правовой информации (in ਰੂਸੀ). 3 June 2011. Retrieved 19 January 2019.
  5. Official throughout the Russian Federation according to Article 68.1 of the Constitution of Russia.
  6. "Сведения о наличии и распределении земель в Российской Федерации на 01.01.2019 (в разрезе субъектов Российской Федерации)". Federal Service for State Registration, Cadastre and Cartography. Archived from the original on 9 February 2022. Retrieved 29 August 2023.
  7. Ody, Elizabeth (2011-03-10). "Carlos Slim Tops Forbes List of Billionaires for Second Year". Bloomberg. Retrieved 2011-06-01.
  8. http://siberianlight.net/moscow-population/
  9. "ਪੁਰਾਲੇਖ ਕੀਤੀ ਕਾਪੀ". Archived from the original on 2012-12-18. Retrieved 2012-12-16.
  10. "ਪੁਰਾਲੇਖ ਕੀਤੀ ਕਾਪੀ". Archived from the original on 2012-08-04. Retrieved 2012-12-16. {{cite web}}: Unknown parameter |dead-url= ignored (|url-status= suggested) (help)
  11. Russian Federal State Statistics Service (2011). "Всероссийская перепись населения 2010 года. Том 1". Всероссийская перепись населения 2010 года (2010 All-Russia Population Census) (in Russian). Federal State Statistics Service. Retrieved June 29, 2012. {{cite web}}: Invalid |ref=harv (help); Unknown parameter |trans_title= ignored (|trans-title= suggested) (help)CS1 maint: unrecognized language (link)
  12. Expansion of Moscow borders to help it develop harmonically: mayor, Itar-tass, July 1st, 2012
  13. Comins-Richmond, Walter. "The History of Moscow". Occidental College. Archived from the original on 2006-05-17. Retrieved 2006-07-03. {{cite web}}: Unknown parameter |dead-url= ignored (|url-status= suggested) (help)