ਨਵਰੂਪ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਰੂਪ ਕੌਰ
ਨਵਰੂਪ ਕੌਰ
ਨਵਰੂਪ ਕੌਰ
ਜਨਮਨਵਰੂਪ ਕੌਰ
26 ਜੁਲਾਈ 1966
Punjab
ਕਿੱਤਾਅਧਿਆਪਨ ਅਤੇ ਸ਼ਾਇਰਾ
ਸਰਗਰਮੀ ਦੇ ਸਾਲ1986 ਤੋਂ ਹੁਣ ਤੱਕ
Navroop Kaur, Punjabi language poetess

ਨਵਰੂਪ ਕੌਰ ਪੰਜਾਬੀ ਕਵਿਤਰੀ ਹੈ।।ਉਹਨਾਂ ਦੀ ਪਹਿਲੀ ਪੁਸਤਕ ਦੁਪਹਿਰ ਖਿੜੀ ਪ੍ਰਕਾਸ਼ਤ ਹੋਈ ਹੈ[1] ਨਵਰੂਪ ਕੌਰ ਦੀ ਪੁਸਤਕ ਦੁਪਹਿਰ ਖਿੜੀ ਨੂੰ ਲੇਖਕ ਜਥੇਬੰਦੀ ਕਲਮ ਵੱਲੋਂ ਨਵ-ਪ੍ਰਤਿਭਾ ‘ਕਲਮ’ ਪੁਰਸਕਾਰ ਪ੍ਰਾਪਤ ਹੋਇਆ ਹੈ।[2] ਇਹ ਪੁਰਸਰਕਾਰ 14 ਮਾਰਚ 2020 ਨੂੰ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿੱਚ ਹੋਏ ਕੌਮਾਂਤਰੀ ਲੇਖਕ ਮੰਚ (ਕਲਮ) ਦੇ ਸਾਲਾਨਾ ਸਮਾਗਮ ਸਮੇਂ ਪ੍ਰਦਾਨ ਕੀਤੇ ਗਏ।

ਜੀਵਨ[ਸੋਧੋ]

ਨਵਰੂਪ ਕੌਰ ਦਾ ਜਨਮ 26 ਜੁਲਾਈ 1966 ਨੂੰ ਮਾਤਾ ਕੁਲਵੰਤ ਕੌਰ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਪਿੰਡ ਪੱਕਾ ਕਲਾਂ ਜਿਲ੍ਹਾ ਬਠਿੰਡਾ ਵਿਖੇ ਹੋਇਆ । ਉਹਨਾਂ ਨੇ ਗੁਰੂ ਨਾਨਕ ਦੇਵ ਵਿਸ਼ਵਵਿਆਲਿਆ ਤੋਂ ਦਰਸ਼ਨ ਸ਼ਾਸ਼ਤਰ ਵਿੱਚ ਵਿੱਚ ਐਮ.ਏ.ਕੀਤੀ । ਅਜਕਲ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿਖੇ ਬਤੌਰ ਅਸੋਸੀਏਟ ਪ੍ਰੋ.ਪੋਸਟ ਗਰੈਜੂਏਟ ਪੰਜਾਬੀ ਵਿਭਾਗ ਅਤੇ ਡੀਨ ਯੂਥ ਵੈਲਫੇਅਰ ਡਿਪਾਰਟਮੈਂਟ ਸੇਵਾ ਨਿਭਾ ਰਹੇ ਹਨ।

ਸਨਮਾਨ[ਸੋਧੋ]

-ਕਾਵਿ ਪੁਸਤਕ ਦੁਪਹਿਰ ਖਿੜੀ ਲਈ :

(ਕਲਮ) ਪੁਰਸਕਾਰ-2021

-ਉੱਤਮ ਮਹਿਲਾ ਲੇਖਕ ਪੁਰਸਕਾਰ : ਦੈਨਿਕ ਸਵੇਰਾ - 2021

ਅਹਿਮ ਗਤੀਵਿਧੀਆਂ ਅਤੇ ਪ੍ਰਾਪਤੀਆਂ[ਸੋਧੋ]

  • ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਲਈ ਅਮਰੀਕਾ , ਕਨੇਡਾ , ਬਰਤਾਨੀਆ । ਮਲੇਸ਼ੀਆ ਅਤੇ ਦੁਬਈ ਵਰਗੇ ਮੁਲਕਾਂ ਵਿੱਚ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ।

ਸਾਹਿਤਕ ਸਫਰ[ਸੋਧੋ]

ਨਵਰੂਪ ਕੌਰ ਦੀਆਂ ਹੁਣ ਹੇਠ ਲਿਖੀਆਂ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ :

  • ਬਰਤਾਨੀਆ ਦਾ ਸਫਰਨਾਮਾ -2014
  • ਸਕੂਲ ਆਫ ਏਥਨ - 2014
  • ਲਾਮਿਸਾਲ ਦੋਸਤੀ -ਮਾਰਕਸ , ਏਂਗਲਸ, ਜੈਨੀ -2014
  • ਦੁਪਹਿਰ ਖਿੜੀ - 2019

ਇਹ ਵੀ ਵੇਖੋ[ਸੋਧੋ]

Facebook[ਸੋਧੋ]

[3]

ਹਵਾਲੇ[ਸੋਧੋ]

  1. "ਸ਼ਾਇਰਾ ਨਵਰੂਪ ਕੌਰ ਦੀ ਪੁਸਤਕ 'ਦੁਪਹਿਰ ਖਿੜੀ' ਲੋਕ ਅਰਪਣ".
  2. ਖਾਲਿਦ ਹੁਸੈਨ ਨੂੰ ਮਿਲੇਗਾ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ https://www.punjabitribuneonline.com/2020/02/%E0%A8%96%E0%A8%BE%E0%A8%B2%E0%A8%BF%E0%A8%A6-%E0%A8%B9%E0%A9%81%E0%A8%B8%E0%A9%88%E0%A8%A8-%E0%A8%A8%E0%A9%82%E0%A9%B0-%E0%A8%AE%E0%A8%BF%E0%A8%B2%E0%A9%87%E0%A8%97%E0%A8%BE-%E0%A8%AC%E0%A8%BE/ ਖਾਲਿਦ ਹੁਸੈਨ ਨੂੰ ਮਿਲੇਗਾ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ. {{cite web}}: Check |url= value (help); Missing or empty |title= (help)[permanent dead link]