ਸੁਜਾਨ ਸਿੰਘ
ਸੁਜਾਨ ਸਿੰਘ | |
---|---|
ਜਨਮ | ਡੇਰਾ ਬਾਬਾ ਨਾਨਕ, ਗੁਰਦਾਸਪੁਰ ਜ਼ਿਲਾ, ਸਾਂਝਾ ਪੰਜਾਬ | 29 ਜੁਲਾਈ 1909
ਮੌਤ | 21 ਅਪ੍ਰੈਲ 1993 | (ਉਮਰ 83)
ਕਿੱਤਾ | ਕਹਾਣੀਕਾਰ, ਅਧਿਆਪਕ |
ਰਾਸ਼ਟਰੀਅਤਾ | ਭਾਰਤੀ |
ਕਾਲ | 20 ਵੀਂ ਸਦੀ |
ਸ਼ੈਲੀ | ਨਿੱਕੀ ਕਹਾਣੀ |
ਵਿਸ਼ਾ | ਸਮਾਜਿਕ ਨਾਬਰਾਬਰੀ |
ਸਾਹਿਤਕ ਲਹਿਰ | ਸਮਾਜਵਾਦੀ ਯਥਾਰਥਵਾਦ |
ਪ੍ਰਮੁੱਖ ਕੰਮ | ਦੁੱਖ ਸੁੱਖ, ਦੁੱਖ ਸੁੱਖ ਤੋਂ ਪਿੱਛੋਂ, ਡੇਢ ਆਦਮੀ, ਮਨੁੱਖ ’ਤੇ ਪਸ਼ੂ |
ਜੀਵਨ ਸਾਥੀ | ਜੋਗਿੰਦਰ ਕੌਰ |
ਸੁਜਾਨ ਸਿੰਘ (29 ਜੁਲਾਈ 1908[1] ਜਾਂ 29 ਜੁਲਾਈ 1909,[2]- 21 ਅਪਰੈਲ 1993) ਇੱਕ ਪੰਜਾਬੀ ਕਹਾਣੀਕਾਰ ਸਨ।[2][3][4] ਹਾਲਾਂਕਿ ਉਹਨਾਂ ਦੀ ਪਛਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੈ ਪਰ ਉਹਨਾਂ ਕੁਝ ਲੇਖ ਵੀ ਲਿਖੇ। ਉਹਨਾਂ ਦਾ ਪਹਿਲਾ ਲੇਖ, ਤਵਿਆਂ ਦਾ ਵਾਜਾ ਉਸ ਵੇਲ਼ੇ ਦੇ ਇੱਕ ਮਾਹਵਾਰੀ ਰਸਾਲੇ ਲਿਖਾਰੀ ਵਿੱਚ ਛਪਿਆ।[3] ਬਾਅਦ ਵਿੱਚ ਉਹਨਾਂ ਦੇ ਦੋ ਲੇਖ ਸੰਗ੍ਰਹਿ ਛਪੇ।
ਮੁੱਢਲੀ ਜ਼ਿੰਦਗੀ
[ਸੋਧੋ]ਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਨੂੰ ਪਿਤਾ ਹਕੀਮ ਸਿੰਘ ਦੇ ਘਰ ਡੇਰਾ ਬਾਬਾ ਨਾਨਕ ਵਿੱਚ ਸਾਂਝੇ ਪੰਜਾਬ ਵਿੱਚ ਹੋਇਆ।[3] ਸੁਜਾਨ ਦੇ ਨਾਨਾ-ਨਾਨੀ ਕੋਲ ਪੁੱਤਰ ਨਾ ਹੋਣ ਕਰਕੇ ਉਨ੍ਹਾਂ ਨੇ ਉਸ ਨੂੰ ਗੋਦ ਲੈ ਲਿਆ।[5][6] ਉਸ ਦਾ ਪਾਲਣ-ਪੋਸ਼ਣ ਉਸ ਦੇ ਨਾਨਾ-ਨਾਨੀ ਨੇ ਕੀਤਾ ਅਤੇ ਆਪਣਾ ਮੁੱਢਲਾ ਬਚਪਨ ਉਸ ਨੇ ਕਲਕੱਤਾ ਵਿੱਚ ਬਿਤਾਇਆ। ਮੁੱਢਲੀ ਸਿੱਖਿਆ ਬਾਲ ਮੁਕੰਦ ਖੱਤਰੀ ਮਿਡਲ ਸਕੂਲ ਅਤੇ ਬੀ.ਏ. ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪਾਸ ਕੀਤੀ। ਫਿਰ ਗਿਆਨੀ ਅਤੇ ਐਮ.ਏ. ਪਾਸ ਕਰ ਕੇ ਅਧਿਆਪਕ, ਹੈੱਡਮਾਸਟਰ, ਪ੍ਰੋਫ਼ੈਸਰ ਅਤੇ ਪ੍ਰਿੰਸੀਪਲ ਦੇ ਤੌਰ ’ਤੇ ਨੌਕਰੀ ਕੀਤੀ।[3]
ਸਿੱਖਿਆ
[ਸੋਧੋ]ਸੁਜਾਨ ਸਿੰਘ ਨੇ ਬਚਪਨ ਵਿੱਚ ਰਾਗੀ ਦਿਆਲ ਸਿੰਘ ਅਤੇ ਭਾਈ ਕਰਮ ਸਿੰਘ ਪਾਸੋਂ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿੱਖੀ। ਇਸ ਤੋਂ ਬਾਅਦ ਉਸ ਨੂੰ ਪੰਜ ਗ੍ਰੰਥੀ ਦਾ ਪਾਠ ਕਰਨਾ ਸਿਖਾਇਆ ਗਿਆ ਅਤੇ ਫਿਰ ਕਲਕੱਤੇ ਦੇ ਡੀ.ਏ.ਵੀ. ਸਕੂਲ ਵਿੱਚ ਭਰਤੀ ਕਰਵਾਇਆ। ਪਰ ਉਸ ਸਕੂਲ ਵਿੱਚ ਪੰਜਾਬੀ ਵਿਦਿਆਰਥੀ ਨਾ ਹੋਣ ਕਰ ਕੇ ਉਸ ਨੂੰ ਕਲਕੱਤੇ ਦੀ ਮਛੂਆ ਬਾਜ਼ਾਰ ਸਟਰੀਟ ਵਿਚਲੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇੱਥੇ ਹੀ ਉਸ ਦਾ ਰੁਝਾਨ ਅੰਗਰੇਜ਼ੀ, ਹਿੰਦੀ ਸਾਹਿਤ ਵੱਲ ਵਧਣਾ ਸ਼ੁਰੂ ਹੋਇਆ।
ਉਸ ਦਾ ਵਿਆਹ ਜੋਗਿੰਦਰ ਕੌਰ ਨਾਲ਼ ਹੋਇਆ ਅਤੇ ਇੱਕ ਪੁੱਤਰ ਅਤੇ ਦੋ ਧੀਆਂ ਹਨ।[4]
ਬਤੌਰ ਲਿਖਾਰੀ
[ਸੋਧੋ]ਬਤੌਰ ਲਿਖਾਰੀ ਉਹਨਾਂ ਜ਼ਿਆਦਾਤਰ ਕਹਾਣੀਆਂ ਹੀ ਲਿਖੀਆਂ। ਉਸ ਨੂੰ ਮਨੁੱਖੀ ਦਿਮਾਗ ਅਤੇ ਸਮਾਜਿਕ ਸੰਬੰਧਾਂ ਦੀ ਡੂੰਘੀ ਸਮਝ ਸੀ। ਸੁਜਾਨ ਸਿੰਘ ਸਮਾਜ ਦੇ ਪਿੱਛੇ ਧੱਕੇ ਅਤੇ ਵੰਚਿਤ ਵਰਗ ਦਾ ਪੱਖ ਪੂਰਦਾ ਸੀ।[7] ਵਿਸ਼ਵ ਸਾਹਿਤ ਦੀਆਂ ਕਹਾਣੀਆਂ. ਉਹ ਅਗਾਂਹਵਧੂ ਸਾਹਿਤਕ ਲਹਿਰ ਨਾਲ ਜੁੜਿਆ ਹੋਇਆ ਸੀ ਅਤੇ ਇਸ ਦਾ ਪ੍ਰਭਾਵ ਉਸ ਦੀਆਂ ਕਹਾਣੀਆਂ ਵਿੱਚ ਦੇਖਿਆ ਜਾ ਸਕਦਾ ਹੈ।[ਹਵਾਲਾ ਲੋੜੀਂਦਾ] ਉਸ ਨੇ ਸਿੱਖ ਗੁਰੂਆਂ ਦੀਆਂ ਕਥਾਵਾਂ ਨੂੰ ਆਪਣੇ ਢੰਗ ਨਾਲ ਦੁਹਰਾਉਣ ਦੀ ਕੋਸ਼ਿਸ਼ ਵੀ ਕੀਤੀ।
ਹਾਲਾਂਕਿ ਉਹ ਆਪਣੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ, ਉਸ ਨੇ ਕੁਝ ਲੇਖ ਵੀ ਲਿਖੇ ਸਨ। ਉਸ ਦਾ ਪਹਿਲਾ ਲੇਖ, ਤਵੀਆਂ ਵਾਲਾ ਵਾਜਾ, ਮਾਸਿਕ ਰਸਾਲੇ ਲਖਾਰੀ ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਨੇ ਲੇਖਾਂ ਦੇ ਦੋ ਸੰਗ੍ਰਹਿ, ਜੰਮੂ ਜੀ ਤੁਸੀ ਬਾਰ੍ਹੇ ਰਾ ਅਤੇ ਖੁੰਬਾਂ ਦਾ ਸ਼ਿਕਾਰ, ਪ੍ਰਕਾਸ਼ਤ ਕੀਤੇ। ਉਸ ਦੇ ਕਹਾਣੀ ਸੰਗ੍ਰਹਿਆਂ ਵਿੱਚ ਦੁੱਖ ਸੁੱਖ, ਦੁੱਖ ਸੁੱਖ ਤੋਂ ਪਿੱਛੋਂ, ਡੇਢ ਆਦਮੀ, ਮਨੁੱਖ ’ਤੇ ਪਸ਼ੂ, ਕਲਗ਼ੀ ਦੀਆਂ ਅਣੀਆਂ ਅਤੇ ਸ਼ਹਿਰ ’ਤੇ ਗਰਾਂ ਸ਼ਾਮਲ ਹਨ।[3]
ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ (ਵਾਦੇ ਕੀਆਂ ਵਡਿਆਈਆਂ), ਗੁਰੂ ਅਮਰਦਾਸ ਜੀ (ਅਮਰ ਗੁਰੂ ਰਿਸ਼ੀਮਨ) ਅਤੇ ਗੁਰੂ ਗੋਬਿੰਦ ਸਿੰਘ ਜੀ (ਕਲਗ਼ੀ ਦੀਆਂ ਅਣੀਆਂ) ਦੀਆਂ ਜੀਵਨੀਆਂ ਉੱਤੇ ਤਿੰਨ ਕਿਤਾਬਾਂ ਵੀ ਲਿਖੀਆਂ।[2]
ਲਿਖਤਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਦੁੱਖ ਸੁੱਖ (1939)
- ਦੁੱਖ ਸੁੱਖ ਤੋਂ ਪਿੱਛੋਂ (1943)
- ਨਵਾਂ ਰੰਗ/ਡੇਢ ਆਦਮੀ (1952)
- ਮਨੁੱਖ ’ਤੇ ਪਸ਼ੂ (1954)
- ਕਲਗ਼ੀ ਦੀਆਂ ਅਣੀਆਂ (1966)
- ਸ਼ਹਿਰ ’ਤੇ ਗ੍ਰਾਂ (1985)
- ਸਭ ਰੰਗ (1949)
- ਨਰਕਾਂ ਦੇ ਦੇਵਤੇ (1951)
- ਸਵਾਲ ਜਵਾਬ (1962)
- ਪੱਤਨ ਤੇ ਸਰਾਂ (1967)
- ਸੱਤ ਸੁਰਾਂ (1976)
- ਸਾਰੇ ਪੱਤੇ (1992)
- ਲਾਲੀ ਹਰਿਆਲੀ (1963) (ਸੰਪਾ.)
- ਨਿਖਰੇ ਤਾਰੇ (1974) (ਸੰਪਾ.)
- ਮੋਤੀਆਂ ਦੀ ਮਾਲਾ (1975) (ਸੰਪਾ.)
ਹੋਰ
[ਸੋਧੋ]- ਖੁੰਬਾਂ ਦਾ ਸਿ਼ਕਾਰ (1971)
- ਜੰਮੂ ਜੀ ਤੁਸੀਂ ਬੜੇ ਰਾਅ (1977)
- ਅਮਰ ਗੁਰ ਰਿਸ਼ਮਾਂ (ਗੁਰੂ ਸਾਹਿਬ ਦੇ ਜੀਵਨ ਉੱਤੇ ਆਧਾਰਿਤ ਕਹਾਣੀਆਂ, 1982)
- ਪਠਾਣ ਦੀ ਧੀ
- "ਵੱਡੇ ਕੀਆਂ ਵਡਿਆਈਆਂ"
ਪ੍ਰਸਿੱਧ ਕਹਾਣੀਆਂ
[ਸੋਧੋ]- ਕੁਲਫ਼ੀ
- ਰਾਸਲੀਲਾ
- ਪ੍ਰਾਹੁਣਾ
- ਬਾਗ਼ਾਂ ਦਾ ਰਾਖਾ
- ਪਠਾਣ ਦੀ ਧੀ
- ਪਾਸੇ ਦਾ ਸੋਨਾ
- ਕਲਮ ਜਾਗ ਪਈ
ਸਨਮਾਨ
[ਸੋਧੋ]1986 ਵਿੱਚ ਸ਼ਹਿਰ ਤੇ ਗ੍ਰਾਂ ਲਈ ਉਸ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਸ ਨੂੰ ਸਭ ਤੋਂ ਵਧੀਆ ਕਹਾਣੀਕਾਰ ਦਾ ਖ਼ਿਤਾਬ ਮਿਲਿਆ।[3]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Kulabīra Siṅgha Kāṅga. "Sujan Singh". p. 8.
- ↑ 2.0 2.1 2.2 Kaang, Kulbir Singh (2003). Sujan Singh. Makers of Indian Literature. Sahitya Akademi. p. 53. ISBN 81-260-1742-2.
- ↑ 3.0 3.1 3.2 3.3 3.4 3.5 ਕਾਂਗ, ਕੁਲਬੀਰ ਸਿੰਘ (2003). Sujan Singh. Makers of Indian Literature. ਸਾਹਿਤ ਅਕਾਦਮੀ. p. 53. ISBN 81-260-1742-2.
- ↑ 4.0 4.1 "Principal Sujan Singh's contribution to Punjabi literature recalled". ਲੁਧਿਆਣਾ. ਦ ਟ੍ਰਿਬਿਊਨ. ਮਾਰਚ 1, 2010. Retrieved ਅਗਸਤ 19, 2012.
- ↑ https://punjabipedia.org/topic.aspx?txt=%E0%A8%B8%E0%A9%81%E0%A8%9C%E0%A8%BE%E0%A8%A8%20%E0%A8%B8%E0%A8%BF%E0%A9%B0%E0%A8%98
- ↑ "ਪੁਰਾਲੇਖ ਕੀਤੀ ਕਾਪੀ". Archived from the original on 2021-05-04. Retrieved 2021-05-04.
- ↑ "ਪੁਰਾਲੇਖ ਕੀਤੀ ਕਾਪੀ". Archived from the original on 2021-05-04. Retrieved 2021-05-04.
[[ਸ਼੍ਰੇਣੀ:ਜਨਮ 1909]]