ਸਮੱਗਰੀ 'ਤੇ ਜਾਓ

ਸੋਹਣ ਸਿੰਘ ਸੀਤਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਿਆਨੀ ਸੋਹਣ ਸਿੰਘ ਸੀਤਲ ਤੋਂ ਮੋੜਿਆ ਗਿਆ)
Sohan Singh Seetal
ਜਨਮਸੋਹਣ ਸਿੰਘ ਪੰਨੂ
(1909-08-07)7 ਅਗਸਤ 1909
ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਪਾਕਿਸਤਾਨ
ਮੌਤ23 ਸਤੰਬਰ 1998(1998-09-23) (ਉਮਰ 89)
ਭਾਸ਼ਾਪੰਜਾਬੀ
ਨਾਗਰਿਕਤਾਭਾਰਤੀ
ਰਿਸ਼ਤੇਦਾਰਖੁਸ਼ਹਾਲ ਸਿੰਘ (ਪਿਤਾ)
ਦਿਆਲ ਕੌਰ (ਮਾਤਾ)

ਸੋਹਣ ਸਿੰਘ ਸੀਤਲ (7 ਅਗਸਤ 1909 - 23 ਸਤੰਬਰ 1998) ਪੰਜਾਬੀ ਗਾਇਕ ਅਤੇ ਸਾਹਿਤਕਾਰ ਸੀ ਉਸ ਦਾ ਮੁੱਖ ਪੇਸ਼ਾ ਢਾਡੀ ਕਲਾ ਸੀ। ਉਹ ਗੀਤ, ਗਲਪ ਅਤੇ ਇਤਹਾਸਕ ਬਿਰਤਾਂਤ ਵੀ ਲਿਖਦਾ ਸੀ।

ਜੀਵਨ

[ਸੋਧੋ]

ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ।

ਪੜ੍ਹਾਈ

[ਸੋਧੋ]

ਉਸ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖ ਲਈ। ਸੰਨ੍ਹ 1923 ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਸਕੂਲ ਦੂਜੀ ਜਮਾਤ ਵਿਚ ਦਾਖਲ ਹੋ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਵਿੱਚ ਉਸ ਨੂੰ ਚੌਥੀ ਜਮਾਤ ਵਿਚ ਅਤੇ 1924 ਦੀਆਂ ਨਵੀਆਂ ਜਮਾਤਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿੱਚ ਦਾਖ਼ਲਾ ਮਿਲ ਗਿਆ। 1930 ਵਿਚ ਉਸ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। 1931 ਵਿਚ ਉਸ ਦੇ ਪਿਤਾ ਜੀ ਸ. ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। 1933 ਈ. ਵਿਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।[1]

ਮੁੱਢਲੀਆਂ ਰਚਨਾਵਾਂ

[ਸੋਧੋ]

ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿੱਚ ਉਸ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿੱਚ ਛਪੀ। 1927 ਵਿੱਚ ਉਸ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ ਕਵੀ ਵਿੱਚ ਛਪੀ। ਇਹ ਕਵਿਤਾ ਉਸ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਸੱਜਰੇ ਹੰਝੂ ਵਿੱਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿੱਚ ਵੀ ਛਪੀਆਂ। ਉਸ ਦੀਆਂ ਕਹਾਣੀਆਂ ਕਦਰਾਂ ਬਦਲ ਗਈਆਂ, ਅਜੇ ਦੀਵਾ ਬਲ ਰਿਹਾ ਸੀ ਅਤੇ ਜੇਬ ਕੱਟੀ ਗਈ ਜ਼ਿਕਰਯੋਗ ਹਨ।[2]

ਪਰਿਵਾਰ

[ਸੋਧੋ]

ਅਠਵੀਂ ਵਿੱਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇੱਕ ਬੇਟੀ ਨੇ ਜਨਮ ਲਿਆ।

ਢਾਡੀ ਜਥਾ

[ਸੋਧੋ]

1935 ਈ. ਵਿੱਚ ਉਸ ਨੇ ਇੱਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸੀ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਉਸ ਨੇ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਉਹ ਪੜ੍ਹਿਆ-ਲਿਖਿਆ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦਾ ਸੀ ਤੇ ਉਹ ਵਿਆਖਿਆਕਾਰ ਵੀ ਚੰਗਾ ਸੀ। ਇਸ ਤੋਂ ਇਲਾਵਾ ਉਹ ਇੱਕ ਚੰਗਾ ਕਵੀ ਵੀ ਸੀ। ਉਹ ਗਾਉਣ ਲਈ ਵਾਰਾਂ ਵੀ ਆਪ ਲਿਖ ਲੈਂਦਾ ਸੀ। ਥੋੜ੍ਹੇ ਸਮੇਂ ਵਿੱਚ ਹੀ ਉਸ ਨੂੰ ਢਾਡੀ ਦੇ ਤੌਰ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ ਹੌਲੀ ਉਸ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲਗ ਪਏ। 1960 ਵਿੱਚ ਉਹ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਗਿਆ। 1977 ਵਿੱਚ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿੱਚ ਉਸ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ 'ਤੇ ਦੀਵਾਨ ਕੀਤੇ। 1980 ਵਿੱਚ ਅਤੇ ਫੇਰ 1981 ਵਿੱਚ ਉਸ ਨੇ ਇੰਗਲੈਂਡ ਅਤੇ ਕੈਨੇਡਾ ਵਿੱਚ ਦੀਵਾਨ ਕੀਤੇ।

ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ।

ਰਚਨਾਵਾਂ

[ਸੋਧੋ]

ਪ੍ਰਸੰਗ ਤੇ ਕਿਤਾਬਾਂ

[ਸੋਧੋ]
1 2 3 4 5 6
  • ਸੀਤਲ ਕਿਰਣਾਂ
  • ਸੀਤਲ ਸੁਨੇਹੇ
  • ਸੀਤਲ ਹੰਝੂ
  • ਸੀਤਲ ਹੁਲਾਰੇ
  • ਸੀਤਲ ਤਰੰਗਾਂ
  • ਸੀਤਲ ਪ੍ਰਸੰਗ
  • ਸੀਤਲ ਪ੍ਰਕਾਸ਼
  • ਸੀਤਲ ਤਰਾਨੇ
  • ਸੀਤਲ ਵਾਰਾਂ
  • ਸੀਤਲ ਤਾਘਾਂ
  • ਸੀਤਲ ਵਲਵਲੇ
  • ਸੀਤਲ ਚੰਗਿਆੜੇ
  • ਸੀਤਲ ਚਮਕਾਂ
  • ਸੀਤਲ ਰਮਜ਼ਾਂ
  • ਸੀਤਲ ਉਮੰਗਾਂ
  • ਸੀਤਲ ਅੰਗਿਆਰੇ
  • ਸੀਤਲ ਮੁਨਾਰੇ
  • ਸੀਤਲ ਸੁਗਾਤਾਂ

ਪਰਸੰਗ

[ਸੋਧੋ]
1 2 3 4
  • ਦਮਸੇਸ਼ ਆਗਮਨ
  • ਸ਼ਹੀਦ ਗੰਜ ਸਿੰਘਣੀਆਂ (ਲਾਹੌਰ)
  • ਸ਼ਹੀਦੀ ਗੁਰੂ ਅਰਜਨ ਦੇਵ ਜੀ
  • ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ
  • ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ
  • ਗੁਰੂ ਨਾਨਕ ਦੇਵ ਜੀ ਤੇ ਨਮਾਜ਼ ਦੌਲਤ ਖਾਨ
  • ਵਲੀ ਕੰਧਾਰੀ
  • ਸਾਕਾ ਗੱਡੀ ਪੰਜਾ ਸਾਹਿਬ
  • ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ
  • ਪਿਆਰੇ ਦਾ ਪਿਆਰਾ
  • ਸ਼ਹੀਦੀ ਗੁਰੂ ਤੇਗ ਬਹਾਦਰ ਜੀ
  • ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ)
  • ਸ਼ਹੀਦੀ ਮਹਾਂ ਸਿੰਘ ਮੁਕਤਸਰ
  • ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ
  • ਜੰਗ ਸੈਦ ਖ਼ਾਨ
  • ਸ਼ਹੀਦੀ ਭਾਈ ਤਾਰੂ ਸਿੰਘ ਜੀ
  • ਸੇਠ ਨਾਹਰੂ ਮੱਲ
  • ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ
  • ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ
  • ਸ਼ਹੀਦੀ ਸ. ਹਰੀ ਸਿੰਘ ਨਲੂਆ
  • ਸ਼ਹੀਦੀ ਬਾਬਾ ਦੀਪ ਸਿੰਘ
  • ਜੰਗ ਭੰਗਾਣੀ-ਗੁਰੂ ਗੋਬਿੰਦ ਸਿੰਘ
  • ਸ਼ਹੀਦੀ ਬੰਦਾ ਸਿੰਘ
  • ਵਾਰ ਬੀਬੀ ਸਾਹਿਬ ਕੌਰ
  • ਸ਼ਹੀਦੀ ਅਕਾਲੀ ਫੂਲਾ ਸਿੰਘ
  • ਜੰਗ ਚਮਕੌਰ
  • ਜੰਗ ਮੁਲਤਾਨ- ਮੁਜ਼ੱਫਰ ਖਾਨ ਦੀ ਮੌਤ
  • ਕਸੂਰ ਫ਼ਤਹਿ- ਕੁਤਬਦੀਨ ਨੂੰ ਜਾਗੀਰ
  • ਚੋਣ ਪੰਜ ਪਿਆਰੇ
  • ਸ਼ਹੀਦੀ ਭਾਈ ਤਾਰਾ ਸਿੰਘ 'ਵਾਂ'
  • ਜੰਗ ਹਰਿਗੋਬਿੰਦਪੁਰਾ-ਛੇਵੇਂ ਗੁਰਾਂ ਨਾਲ
  • ਡੱਲੇ ਦਾ ਸਿਦਕ ਬੰਦੂਕ ਪਰਖਣੀ
  • ਮੱਸੇ ਰੰਘੜ ਦੀ ਮੌਤ
  • ਚੌਧਰੀ ਨੱਥੇ ਦੀ ਬਹਾਦਰੀ
  • ਵੱਡਾ ਘੱਲੂਘਾਰਾ
  • ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ)
  • ਸ਼ਹੀਦੀ ਭਾਈ ਬੋਤਾ ਸਿੰਘ
  • ਛੋਟਾ ਘੱਲੂਘਾਰਾ
  • ਕਸੂਰ ਮਾਰ ਕੇ ਪੰਡਤਾਣੀ ਛੁਡਾਈ
  • ਜ਼ੈਨ ਖ਼ਾਨ ਸਰਹਿੰਦ ਦੀ ਮੌਤ
  • ਅਹਿਮਦ ਸ਼ਾਹ ਦਾ ਅਠਵਾਂ ਹਮਲਾ
  • ਜੰਗ ਸੰਗਰਾਣਾ ਸਾਹਿਬ (ਪਾ* ੬)
  • ਬਿਧੀ ਚੰਦ ਘੋੜੇ ਲਿਆਂਦੇ
  • ਸ਼ਹੀਦੀ ਭਾਈ ਮਨੀ ਸਿੰਘ
  • ਸ਼ਹੀਦੀ ਭਾਈ ਗੁਰਬਖਸ਼ ਸਿੰਘ
  • ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ
  • ਕਸ਼ਮੀਰ ਫ਼ਤਹਿ 'ਸਿੱਖ ਰਾਜ' ਵਿੱਚ ਸ਼ਾਮਲ
  • ਉੱਚ ਦਾ ਪੀਰ (ਦਸਮੇਸ਼ ਗੁਰੂ)
  • ਜੰਗ ਲਲਾ ਬੇਗ (ਪਾ*੬)
  • ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ
  • ਜੰਗ ਪੈਂਦੇ ਖਾਨ (ਪਾ*੬)
  • ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ
  • ਹਮਜ਼ਾ ਗੌਸ ਤੇ ਗੁਰੂ ਨਾਨਕ ਦੇਵ ਜੀ
  • ਨਦੌਣ ਯੁੱਧ
  • ਰੁਸਤਮ ਖਾਂ ਦੀ ਅਨੰਦਪੁਰ 'ਤੇ ਚੜ੍ਹਾਈ
  • ਹੁਸੈਨੀ ਤੇ ਕਿਰਪਾਲ ਦੀ ਮੌਤ
  • ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ
  • ਸਤਿਗੁਰ ਨਾਨਕ ਪ੍ਰਗਟਿਆ
  • ਹਰਿਗੋਬਿੰਦ ਸਾਹਿਬ ਪ੍ਰਗਟੇ
  • ਪ੍ਰਸੰਗ ਭਾਈ ਜੋਗਾ ਸਿੰਘ
  • ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ
  • ਸ਼ਹੀਦੀ ਹਕੀਕਤ ਰਾਏ
  • ਜੰਗ ਰਾਮ ਰਉਣੀ ਮੀਰ ਮੰਨੂ ਨਾਲ
  • ਨਾਦਰ ਦਾ ਹਿੰਦ 'ਤੇ ਹਮਲਾ
  • ਮਾਤਾ ਸੁਲੱਖਣੀ (ਪਾ*੬)
  • ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ
  • ਪਿੰਗਲਾ ਤੇ ਬੀਬੀ ਰਜਨੀ
  • ਖਡੂਰ ਦਾ ਤਪਾ ਸ਼ਿਵਨਾਥ
  • ਬਾਬਾ ਆਦਮ ਤੇ ਭਾਈ ਭਗਤੂ
  • ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ
  • ਸੱਤਾ ਬਲਵੰਡ ਤੇ ਲੱਧਾ ਉਪਕਾਰੀ
  • ਭਾਈ ਗੁਰਦਾਸ ਦੇ ਸਿਦਕ ਦੀ ਪਰਖ
  • ਮੱਖਣ ਸ਼ਾਹ ਗੁਰੂ ਲਾਧੋ ਰੇ
  • ਵਿਆਹ ਕੰਵਰ ਨੌਨਿਹਾਲ ਸਿੰਘ
  • ਜੰਗ ਹਿੰਦ ਤੇ ਚੀਨ
  • ਹੈਦਰਾਬਾਦ ਦੀ ਜਿੱਤ
  • ਜੰਗ ਹਜ਼ਰੋ
  • ਸ਼ਹੀਦੀ ਸ. ਕੇਵਲ ਸਿੰਘ,
  • ਸ਼ਹੀਦੀ ਸ. ਊਧਮ ਸਿੰਘ

ਨਾਵਲ

[ਸੋਧੋ]

ਉਸ ਨੇ ਕੁਲ ੨੨ ਨਾਵਲ ਲਿਖੇ ਹਨ।

1 2 3 4 5 6
  • ਈਚੋਗਿਲ ਨਹਿਰ ਤਕ
  • ਸੁੰਞਾ ਆਹਲਣਾ,
  • ਮੁੱਲ ਦਾ ਮਾਸ
  • ਪਤਵੰਤੇ ਕਾਤਲ,
  • ਵਿਜੋਗਣ
  • ਦੀਵੇ ਦੀ ਲੋਅ,
  • ਬਦਲਾ
  • ਅੰਨ੍ਹੀ ਸੁੰਦਰਤਾ
  • ਜੰਗ ਜਾਂ ਅਮਨ
  • ਤੂਤਾਂ ਵਾਲਾ ਖੂਹ
  • ਜੁੱਗ ਬਦਲ ਗਿਆ
  • ਕਾਲੇ ਪਰਛਾਵੇਂ
  • ਪ੍ਰੀਤ ਤੇ ਪੈਸਾ
  • ਧਰਤੀ ਦੇ ਦੇਵਤੇ
  • ਪ੍ਰੀਤ ਕਿ ਰੂਪ
  • ਧਰਤੀ ਦੀ ਬੇਟੀ
  • ਮਹਾਰਾਣੀ ਜਿੰਦਾਂ
  • ਮਹਾਰਾਜਾ ਦਲੀਪ ਸਿੰਘ
  • ਹਿਮਾਲਿਆ ਦੇ ਰਾਖੇ
  • ਸੁਰਗ ਸਵੇਰਾ
  • ਸਭੇ ਸਾਝੀਵਾਲ ਸਦਾਇਨਿ
  • ਜਵਾਲਾਮੁਖੀ।

ਇਤਿਹਾਸਕ ਲਿਖਤਾਂ

[ਸੋਧੋ]
1 2 3
  • ਸਿੱਖ ਰਾਜ ਕਿਵੇਂ ਬਣਿਆ,
  • ਸਿੱਖ ਮਿਸਲਾਂ ਤੇ ਸਰਦਾਰ ਘਰਾਣੇ,
  • ਸਿੱਖ ਰਾਜ ਤੇ ਸ਼ੇਰੇ ਪੰਜਾਬ,
  • ਸਿੱਖ ਰਾਜ ਕਿਵੇਂ ਗਿਆ,
  • ਦੁਖੀਏ ਮਾਂ-ਪੁੱਤ,
  • ਮਹਾਰਾਣੀ ਜਿੰਦਾਂ,
  • ਦਲੀਪ ਸਿੰਘ

ਕਹਾਣੀ ਸੰਗ੍ਰਹਿ

[ਸੋਧੋ]
  1. ਕਦਰਾਂ ਬਦਲ ਗਈਆਂ
  2. ਅੰਤਰਜਾਮੀ।

ਨਾਟਕ

[ਸੋਧੋ]
  1. ਸੰਤ ਲਾਧੋ ਰੇ।

ਕਵਿਤਾ

[ਸੋਧੋ]
  1. ਵਹਿੰਦੇ ਹੰਝੂ
  2. ਸੱਜਰੇ ਹੰਝੂ
  3. ਦਿਲ ਦਰਿਆ

ਗੀਤ

[ਸੋਧੋ]
  1. 'ਕੇਸਰੀ ਦੁਪੱਟਾ'
  2. 'ਜਦੋਂ ਮੈਂ ਗੀਤ ਲ਼ਿਖਦਾ ਹਾਂ'
ਉਹਨਾਂ ਦਾ ਲਿਖਿਆ 'ਕੀਮਾਂ ਮਲਕੀ', ਤੇ 'ਭਾਬੀ ਮੇਰੀ ਗੁੱਤ ਨਾ ਕਰੀ', ਤੇ 'ਅੱਜ ਸਾਡੇ ਓਸ ਆਉਣਾ' ਵਰਗੇ ਕਈ ਗੀਤ ਬਹੁਤ ਮਕਬੂਲ ਹੋਏ। ਪੰਜਾਬ ਦੇ ਹਰ ਮਿਆਰੀ ਕਲਚਰਲ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਗਾਏ ਜਾਂਦੇ ਸੀ। 'ਕੀਮਾਂ ਮਲਕੀ' ਇਨਾ ਮਕਬੂਲ ਹੋਇਆ ਕਿ ਬਹੁਤੇ ਲੋਕ ਇਸ ਨੂੰ ਲੋਕਗੀਤ ਹੀ ਸਮਝਦੇ ਹਨ।

ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ

[ਸੋਧੋ]
ਪੰਜ ਜਿਲਦਾਂ ਵਿੱਚ 'ਸਿੱਖ ਇਤਿਹਾਸ ਦੇ ਸੋਮੇ'
  1. ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤੀ
  2. ਗੁਰ ਬਿਲਾਸ ਕਰਤਾ ਕੁਇਰ ਸਿੰਘ
  3. ਗੁਰ ਬਿਲਾਸ ਪਾਤਸ਼ਾਹੀ ਛੇਵੀਂ
  4. ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
  5. ਗੁਰ ਬਿਲਾਸ ਕਰਤਾ ਸੁੱਖਾ ਸਿੰਘ
ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ 1982 ਵਿੱਚ ਗ੍ਰੰਥ ਹਨ—
  1. ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
  2. ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
  3. ਪਰਚੀਆਂ ਸੇਵਾ ਦਾਸ ਉਦਾਸੀ।
  4. ਨੌਂ ਗੁਰ ਪ੍ਰਣਾਲੀਆਂ।
ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) - ਅਗਸਤ 1982, ਇਸ ਵਿੱਚ ਕਵੀ ਸੰਤੋਖ ਸਿੰਘ ਦੀ ਰਚਨਾ 'ਨਾਨਕ ਪ੍ਰਕਾਸ਼' ਹੈ।
ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) - ਨਵੰਬਰ 1983, ਇਸ ਵਿੱਚ 'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀਆਂ ਪ੍ਰਥਮ ਦਸ ਰਾਸਾਂ ਹਨ।
ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) - ਜਨਵਰੀ 1984, ਇਸ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।

ਸਨਮਾਨ

[ਸੋਧੋ]
  1. ਭਾਸ਼ਾ ਵਿਭਾਗ ਪੰਜਾਬ ਵੱਲੋਂ 'ਕਾਲੇ ਪਰਛਾਵੇਂ' ਨਾਵਲ ਨੂੰ ਪੁਰਸਕਾਰ (1962)
  2. ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ (1974)
  3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ 'ਸ਼੍ਰੋਮਣੀ ਢਾਡੀ' ਪੁਰਸਕਾਰ (1979)
  4. ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਢਾਡੀ' ਸਨਮਾਨ (1983)
  5. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ' ਪੁਰਸਕਾਰ (1983)
  6. ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ (1993)
  7. ਪੰਜਾਬੀ ਸੱਥ ਲਾਂਬੜਾਂ ਵੱਲੋਂ 'ਭਾਈ ਗੁਰਦਾਸ ਪੁਰਸਕਾਰ' (1994)

ਸੰਸਾਰ ਨੂੰ ਅਲਵਿਦਾ

[ਸੋਧੋ]

ਇਸ ਕ੍ਰਾਂਤੀਕਾਰੀ, ਵਿਚਾਰਵਾਨ, ਢਾਡੀ, ਵਾਰਕਾਰ, ਕਵੀ, ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ ਗੁਰਸਿੱਖ ਸਾਹਿਤਕਾਰ ਦੀ ਯਾਦ ਵਿੱਚ ਗੁਰੂ ਪੰਥ ਵਿੱਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ 'ਗੁਰੂ ਕੀ ਵਡਾਲੀ' ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗਿਆਨੀ ਸੋਹਣ ਸਿੰਘ ਸੀਤਲ' ਯਾਦਗਾਰੀ ਢਾਡੀ ਅਤੇ ਕਵੀਸ਼ਰੀ ਕਾਲਜ ਉਸਾਰੀ ਅਧੀਨ ਹੈ।

'ਸੀਤਲ' ਸਦਾ ਜਹਾਨ 'ਤੇ ਜੀਂਵਦਾ ਏ,
ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।
23 ਸਤੰਬਰ, 1998 ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਕਵਿਤਾ ਦਾ ਨਮੂਨਾ

[ਸੋਧੋ]

ਗਿਆਨੀ ਜੀ ਦਾ ਇਕ ਇਨਕਲਾਬੀ ਗੀਤ ਤੁਹਾਡੀ ਨਜ਼ਰ

ਮੇਰੇ ਰੰਗਲੇ ਹੱਥਾਂ ਦੇ ਵਿੱਚ ਗੋਪੀਆ
ਵੇ ਉੱਡ ਜੋ ਨਿਲੱਜ ਤੋਤਿਓ
ਰਾਤਾਂ ਬੀਤੀਆਂ, ਸੰਧੂਰੀ ਦਿਨ ਸੱਜਰੇ
ਤੇ ਬਾਗਾਂ 'ਚ ਬਹਾਰਾਂ ਆ ਗੀਆਂ
ਨਾਲ ਹਾਣੀਆਂ ਦੇ ਹੱਕ ਦਾ ਕਮਾਉਣ ਨੂੰ
ਵੇ ਖੇਤੀਂ ਮੁਟਿਆਰਾਂ ਆ ਗੀਆਂ
ਬੀਤੇ ਯੁੱਗ ਦੀਆਂ ਬੀਤੀਆਂ ਕਹਾਣੀਆਂ
ਨਾ ਭਾਲੋ ਹੋਰ ਪੱਜ ਤੋਤਿਓ
ਬੜਾ ਚਿਰ ਮੈਂ ਭੁਲੇਖੇ ਵਿੱਚ ਵੇਹਲੜੋ
ਵੇ ਤੁਸਾਂ ਨੂੰ ਖੁਆਇਆਂ ਚੂਰੀਆਂ
ਮੇਰਾ ਖਾ ਕੇ, ਤਸੀਂ ਮੇਰੀਆਂ ਹੀ ਟੁੱਕੀਆਂ
ਅਛੋਹ ਅੰਬੀਆਂ ਸੰਧੂਰੀਆਂ
ਐਵੇਂ ਭੁੱਲੀ ਰਹੀ ਥੋਡੀ 'ਰਾਮ ਰਾਮ' ਤੇ
ਵੇ ਪਤਾ ਲੱਗੇ ਅੱਜ ਤੋਤਿਓ
ਜਿਹੜੇ ਕਾਵਾਂ, ਚਮਗਿਦੜਾਂ ਦੇ ਮਾਣ ਤੇ
ਵੇ ਰਹੇ ਖੇਤੀਆਂ ਉਜਾੜਦੇ
ਵੇਖ ਜਾਗ ਪਈ ਜਵਾਨੀ ਮੇਰੇ ਦੇਸ਼ ਦੀ
ਉਹ ਲੁੱਕਣ ਨੂੰ ਢੋਹਾਂ ਤਾੜਦੇ
ਖੇਤ ਸਾਂਭ ਲਏ ਖੇਤਾਂ ਦਿਆਂ ਮਾਲਕਾਂ
ਲੁਟੇਰੇ ਚੱਲੇ ਭੱਜ ਤੋਤਿਓ
ਜਿੱਥੇ ਮਿਹਨਤਾਂ ਤੇ ਰੂਪ ਦੋਵੇਂ ਵਿਕਦੇ ਸੀ
ਮੰਡੀਆਂ ਓਹ ਬੰਦ ਹੋ ਗੀਆਂ
ਜੁੱਤੀ ਪੈਰ ਦੀ ਜ੍ਹਿੰਨਾ ਨੂੰ ਮੂੜ੍ਹ ਆਖਦੇ ਸੀ
ਅੰਬਰਾਂ ਦੇ ਚੰਦ ਹੋ ਗੀਆਂ
ਹੱਕ ਆਪਣਾ ਹੈ ਅਸੀਂ ਵੀ ਪਛਾਣਿਆ
ਤੇ ਕਹੀਏ ਗੱਜ ਵੱਜ ਤੋਤਿਓ
ਮੈਨੂੰ ਉਡਦੀ ਹਵਾ ਦੇ ਵਿੱਚ ਤੱਕ ਕੇ
ਤੇ ਪਰੀਆਂ ਦੇ ਪਰ ਝੜ ਗੇ
ਚੰਦ, ਸੂਰਜ ਮੱਥੇ ਦਾ ਤੇਜ ਦੇਖ ਕੇ
ਵੇ ਬੱਦਲਾਂ 'ਚ ਦੋਵੇਂ ਵੜ ਗੇ
ਅਸੀਂ ਧਰਤੀ ਤੇ ਸੁਰਗ ਬਣਾ ਲਿਆ
ਹੰਡਾਇਏ ਰੱਜ ਰੱਜ ਤੋਤਿਓ
ਮੇਰੇ ਰੰਗਲੇ ਹੱਥਾਂ ਦੇ ਵਿੱਚ ਗੋਪੀਆ
ਵੇ ਉੱਡ ਜੋ ਨਿਲੱਜ ਤੋਤਿਓ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2014-01-27. {{cite web}}: Unknown parameter |dead-url= ignored (|url-status= suggested) (help)
  2. ਸੰਧੂ, ਪ੍ਰੋ.ਸ਼ਮਸ਼ੇਰ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, 5ਆਬੀ, 18 ਜੁਲਾਈ 2012, 20 ਜਨਵਰੀ 2017 ਨੰ ਪ੍ਰਾਪਤ ਕੀਤਾ।