ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਪਰੈਲ
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 09:35 on ਵੀਰਵਾਰ, ਜਨਵਰੀ 9, 2025 (UTC) – Purge cache for this page
|float=none
|clear=none
|titlestyle=background-color:#fff3f3;
|weekstyle=background-color:#fff3f3;
|wknumstyle=
|wk5253=
|month=ਗ਼ਲਤੀ: ਗ਼ਲਤ ਸਮਾਂ
|cur_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ| ਗ਼ਲਤੀ: ਗ਼ਲਤ ਸਮਾਂ ]]
|prev_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|<<]]
|next_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|>>]]
|6row=
|01=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਗ਼ਲਤੀ: ਗ਼ਲਤ ਸਮਾਂ|ਚੋਣਵੀਆਂ ਵਰ੍ਹੇ-ਗੰਢਾਂ that appeared on the Main Page
2025 day arrangement
- 1578 – ਵਿਲੀਅਮ ਹਾਰਵੇ ਨੇ ਇਨਸਾਨ ਦੇ 'ਖੂਨ ਸੰਚਾਰ ਪ੍ਰਣਾਲੀ' ਦੀ ਖੋਜ ਕੀਤੀ।
- 1748 – ਪ੍ਰਾਚੀਨ ਮਹਾਨ ਸ਼ਹਿਰ ਪੰਪਈ ਦੇ ਖੰਡਰ ਲੱਭੇ।
- 1869 – ਦੇਸ਼ 'ਚ ਪਹਿਲੀ ਵਾਰ ਆਮਦਨ ਟੈਕਸ ਵਿਵਸਥਾ ਲਾਗੂ ਕੀਤੀ ਗਈ।
- 1889 – ਮਦਰਾਸ 'ਚ 20 ਸਤੰਬਰ 1888 ਤੋਂ ਪ੍ਰਕਾਸ਼ਤ ਹਫਤਾਵਾਰ ਪੱਤਰ 'ਦ ਹਿੰਦੂ' ਦਾ ਦੈਨਿਕ ਪ੍ਰਕਾਸ਼ਨ ਸ਼ੁਰੂ।
- 1889 – ਪਹਿਲੀ ਭਾਂਡੇ ਧੋਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
- 1912 – ਭਾਰਤ ਦੀ ਰਾਜਧਾਨੀ ਅਧਿਕਾਰਤ ਰੂਪ ਨਾਲ ਕੋਲਕਾਤਾ ਤੋਂ ਦਿੱਲੀ ਲਿਆਂਦੀ ਗਈ।
- 1935 – ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ।
- 1957 – ਭਾਰਤ 'ਚ ਨਵੇਂ ਪੈਸੇ ਦੀ ਸ਼ੁਰੂਆਤ ਹੋਈ।
- 1973 – ਭਾਰਤੀ ਫਿਲਮੀ ਕਲਾਕਾਰ ਮੀਨਾ ਕੁਮਾਰੀ ਦੀ ਮੌਤ।
- 1976 – ਐਪਲ ਕੰਪਿਊਟਰ ਦੀ ਸ਼ੁਰੂਆਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 31 ਮਾਰਚ • 1 ਅਪਰੈਲ • 2 ਅਪਰੈਲ
- 1679 – ਮੁਗਲ ਸ਼ਾਸਕ ਔਰੰਗਜ਼ੇਬ ਨੇ ਹਿੰਦੂਆਂ 'ਤੇ ਲਗਾਏ ਗਏ ਜਜ਼ੀਆ ਟੈਕਸ ਨੂੰ ਖਤਮ ਕੀਤਾ।
- 1912 – ਸਮੁੰਦਰੀ ਜਹਾਜ਼ ਟਾਈਟੈਨਿਕ ਨੇ ਆਪਣੀ ਸਮੁੰਦਰੀ ਯਾਤਰਾ ਸ਼ੁਰੂ ਕੀਤੀ।
- 1924 – ਗੁਰੂ ਕੇ ਬਾਗ਼ ਦਾ ਮੋਰਚਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਥੇਦਾਰ ਪ੍ਰਿਥੀਪਾਲ ਸਿੰਘ ਦਮ ਤੋੜ ਗਿਆ।
- 1942 – ਬ੍ਰਿਟਿਸ਼ ਭਾਰਤ ਦੇ ਲਗਾਏ ਗਏ ਕ੍ਰਿਪਸ ਪ੍ਰਸਤਾਵ ਨੂੰ ਕਾਂਗਰਸ ਨੇ ਖਾਰਜ ਕੀਤਾ।
- 1970 – ਮੇਘਾਲਿਆ ਨੂੰ ਆਸਾਮ ਦੇ ਅੰਦਰ ਹੀ ਸਵਾਇਤਸ਼ਾਸੀ ਪਹਾੜੀ ਰਾਜ ਦਾ ਦਰਜਾ ਦਿੱਤਾ ਗਿਆ।
- 1977 – ਸੁਮਿਤਾ ਸਿਨਹਾ ਨੇ ਆਪਣੇ ਸਰੀਰ ਦੇ ਉੱਪਰੋਂ 3200 ਕਿਲੋਗ੍ਰਾਮ ਵਜਨੀ ਟਰੱਕ ਨੂੰ ਲੰਘਣ ਦੀ ਮਨਜ਼ੂਰੀ ਦੇ ਕੇ ਰਿਕਾਰਡ ਬਣਾਇਆ।
- 1996 – 1990 ਤੋਂ 1995 ਤਕ ਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾ ਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਅਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਅਪਰੈਲ • 2 ਅਪਰੈਲ • 3 ਅਪਰੈਲ
- 1680– ਮਰਾਠਾ ਸਾਮਰਾਜ ਦਾ ਮੌਢੀ ਛੱਤਰਪਤੀ ਸ਼ਿਵਾ ਜੀ ਮਹਾਰਾਸ਼ਟਰ ਸਥਿਤ ਰਾਏਗੜ੍ਹ ਕਿਲੇ 'ਚ ਵੀਰਗਤੀ ਨੂੰ ਪ੍ਰਾਪਤ ਹੋਏ।
- 1708– ਕਿਲ੍ਹਾ ਚਿਤੌੜਗੜ੍ਹ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਮਾਰੇ ਗਏ।
- 1914– ਫੀਲਡ ਮਾਰਸ਼ਲ ਸੈਮ ਮਾਣਕਸ਼ਾਹ ਦਾ ਜਨਮ ਹੋਇਆ।
- 1947– ਵੱਲਭ ਭਾਈ ਪਟੇਲ ਨੇ ਕਿਹਾ, ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਸਿੱਖਸਤਾਨ ਦਾ ਇਲਾਕਾ ਦਿਆਂਗੇ।
- 1954– ਭੌਤਿਕ ਵਿਗਿਆਨੀ ਅਤੇ ਰਾਜਨੇਤਾ ਕੇ. ਕ੍ਰਿਸ਼ਨਾਸਵਾਮੀ ਦਾ ਜਨਮ।
- 1984– ਸਕਵਾਡ੍ਰਨ ਲੀਡਰ ਰਾਕੇਸ਼ ਸ਼ਰਮਾ ਸੋਵਿਅਤ ਸੰਘ ਨੂੰ ਬਹਾਲ ਕਰਨ 'ਤੇ ਸਹਿਮਤ ਹੋਏ।
- 1992– ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਨ੍ਹਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
- 1999– ਭਾਰਤ ਨੇ ਆਪਣਾ ਪਹਿਲਾ ਸੰਸਾਰਕ ਦੂਰਸੰਚਾਰ ਉਪਗ੍ਰਹਿ ਇਨਸੇਟ-1ਈ ਦਾ ਸਫਲ ਦਾਗਣ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਅਪਰੈਲ • 3 ਅਪਰੈਲ • 4 ਅਪਰੈਲ
- 1814 – ਨੇਪੋਲੀਅਨ ਨੇ ਫਰਾਂਸ ਦੇ ਬਾਦਸ਼ਾਹ ਦਾ ਪਦ ਤਿਆਗ ਕੇ ਆਪਣੇ ਪੁੱਤਰ ਨੂੰ ਬਾਦਸ਼ਾਹ ਬਣਾਇਆ।
- 1858 – ਮਹਾਨ ਸੁਤੰਤਰਤਾ ਸੈਨਾਨੀ ਰਾਣੀ ਲਕਸ਼ਮੀਬਾਈ ਦਾ ਹਊਜ ਰੋਸ ਦੀ ਅਗਵਾਈ ਵਾਲੀ ਬ੍ਰਿਟਿਸ਼ ਸੈਨਾ ਨਾਲ ਭਿਆਨਕ ਲੜਾਈ ਤੋਂ ਬਾਅਦ ਉਹ ਝਾਂਸੀ ਤੋਂ ਕਾਲਪੀ ਗਈ ਅਤੇ ਉਸ ਤੋਂ ਬਾਅਦ ਗਵਾਲੀਅਰ ਵੱਲ ਚੱਲੀ ਗਈ।
- 1910 – ਮਹਾਨ ਸੁਤੰਤਰਤਾ ਸੈਨਾਨੀ ਅਤੇ ਦਾਰਸ਼ਨਿਕ ਸ਼੍ਰੀ ਅਰਵਿੰਦੋ ਘੋਸ਼ ਧਿਆਨ ਕੰਪਲੈਕਸ ਕੇਂਦਰ ਦੀ ਸਥਾਪਨਾ ਲਈ ਪਾਂਡੀਚਰੀ ਪਹੁੰਚੇ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ਼ ਹਾਂਗਕਾਂਗ ਤੋਂ ਕੈਨੇਡਾ ਵਾਸਤੇ ਰਵਾਨਾ ਹੋਇਆ।
- 1946 – ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਅਲੀ ਜਿਨਾਹ ਵਿਚਕਾਰ ਦਿੱਲੀ ਵਿਚ ਮੁਲਾਕਾਤ।
- 1968 – ਨਾਸਾ ਨੇ ਆਪਣਾ ਅਪੋਲੋ ਨੂੰ ਲਾਂਚ ਕੀਤਾ।
- 1968 – ਇਕ ਨਸਲਵਾਦੀ ਗੌਰੇ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਕਤਲ ਕਰ ਦਿਤਾ।(ਚਿੱਤਰ ਦੇਖੋ)
- 1979 – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਅਪਣੇ ਇਕ ਵਿਰੋਧੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿਚ ਫ਼ਾਂਸੀ ਦਿਤੀ ਗਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਅਪਰੈਲ • 4 ਅਪਰੈਲ • 5 ਅਪਰੈਲ
- 1722 – ਜੈਕਬ ਰੋਗੇਵੀਨ ਨੇ ਪੂਰਬੀ ਟਾਪੂ ਦੀ ਖੋਜ ਕੀਤੀ।
- 1930 – ਮਹਾਤਮਾ ਗਾਂਧੀ ਆਪਣੇ ਅਨੁਯਾਯੀਆਂ ਨਾਲ ਲੂਣ ਸੱਤਿਆਗ੍ਰਹਿ 'ਚ ਨਮਕ ਕਾਨੂੰਨ ਨੂੰ ਤੋੜਨ ਲਈ ਗੁਜਰਾਤ ਸਥਿਤ ਦਾਂਡੀ ਪਹੁੰਚੇ।
- 1946 – ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ ਬਲਦੇਵ ਸਿੰਘ ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
- 1955 – ਇੰਗਲੈਂਡ ਵਿਚ ਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1976 – ਪ੍ਰਾਚੀਨ ਵਸਤੂ ਅਤੇ ਕਲਾ ਸੁਰੱਖਿਅਣ ਕਾਨੂੰਨ 1972 ਨੂੰ ਲਾਗੂ ਕੀਤਾ ਗਿਆ।
- 1979 – ਭਾਰਤ ਦਾ ਪਹਿਲਾ ਜਲ ਸੈਨਾ ਅਜਾਇਬਘਰ ਮਹਾਰਾਸ਼ਟਰ ਦੀ ਰਾਜਧਾਨੀ ਬਾਂਬੇ ਵਿਚ ਖੋਲਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਅਪਰੈਲ • 5 ਅਪਰੈਲ • 6 ਅਪਰੈਲ
- 1709 – ਅੰਮ੍ਰਿਤਸਰ ਉੱਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
- 1849 – ਰਾਣੀ ਜਿੰਦਾਂ, ਚੁਨਾਰ ਦੇ ਕਿਲ੍ਹੇ ਵਿੱਚੋਂ ਨਿਕਲਣ 'ਚ ਕਾਮਜ਼ਾਬ ਹੋਈ।
- 1896 – ਅਜੋਕੀਆਂ ਓਲੰਪਿਕ ਖੇਡਾਂ ਏਥਨਜ਼ ਵਿੱਚ ਸ਼ੁਰੂ ਹੋਈਆਂ।
- 1916 – ਚਾਰਲੀ ਚੈਪਲਿਨ ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
- 1998 – ਪਾਕਿਸਤਾਨ ਨੇ ਮੀਡੀਅਮ ਰੇਂਜ ਮਿਜ਼ਾਈਲ ਦਾ ਕਾਮਯਾਬ ਤਜਰਬਾ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਅਪਰੈਲ • 6 ਅਪਰੈਲ • 7 ਅਪਰੈਲ
- 1827 – ਬ੍ਰਿਟੇਨ ਦੇ ਰਸਾਇਣ ਸ਼ਾਸਤਰੀ ਜਾਨ ਵਾਕਰ ਨੇ ਲੱਕੜ ਦੀ ਮਾਚਸ ਦੀ ਤੀਲੀ ਬਣਾਈ।
- 1920 – ਪੰਡਤ ਰਵੀ ਸ਼ੰਕਰ ਉਘੇ ਸਿਤਾਰ ਵਾਦਕ,ਦਾ ਜਨਮ ਉਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ।
- 1925 – ਜੈਤੋ ਦਾ ਮੋਰਚਾ ਸੰਬੰਧੀ ਤੀਜਾ ਜੱਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਜੈਤੋ ਪੁੱਜਾ।
- 1930 – ਨਿਊਯਾਰਕ ਵਿੱਚ ਐਂਪਾਇਰ ਸਟੇਟ ਬਿਲਡਿੰਗ (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ।
- 1934 – ਮਹਾਤਮਾ ਗਾਂਧੀ ਨੇ ਨਾਮਿਲਵਰਤਨ ਅੰਦੋਲਨ ਖਤਮ ਕੀਤਾ।
- 1948 – ਵਿਸ਼ਵ ਸਿਹਤ ਸੰਗਠਨ ਨੇ ਅਪਣਾ ਕੰਮ ਸ਼ੁਰੂ ਕੀਤਾ।
- 1996 – ਸ਼੍ਰੀ ਲੰਕਾ ਦੇ ਬੱਲੇਬਾਜ਼ ਸਨਤ ਜੈਸੂਰਈਆ ਨੇ ਸਿੰਗਾਪੁਰ 'ਚ ਪਾਕਿਸਤਾਨ ਦੇ ਵਿਰੁੱਧ 17 ਗੇਦਾਂ 'ਚ ਅਰਧ ਸੈਂਕੜਾ ਬਣਾ ਕੇ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਅਪਰੈਲ • 7 ਅਪਰੈਲ • 8 ਅਪਰੈਲ
- 1775–ਭਾਰਤ 'ਚ ਆਰਡੀਨੈਂਸ ਬੋਰਡ ਦਾ ਗਠਨ।
- 1857–1857 ਦੀ ਕ੍ਰਾਂਤੀ ਦੇ ਸਿਪਾਹੀ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ।
- 1894–ਬੰਗਲਾ ਕਵੀ ਅਤੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਦਾ ਦਿਹਾਂਤ।
- 1929–ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਦਿੱਲੀ ਅਸੈਂਬਲੀ (ਪਾਰਲੀਮੈਂਟ) ਵਿਚ ਬੰਬ ਸੁਟਿਆ ਤਾਂ ਕਿ ਦੁਨੀਆ ਦਾ ਧਿਆਨ ਭਾਰਤ ਸਰਕਾਰ ਵੱਲ ਖਿਚਣਾ ਸੀ।
- 1938–ਬੱਬਰ ਕਰਮ ਸਿੰਘ ਝਿੰਗੜ ਦੀ ਰਿਹਾਈ ਤੋਂ ਕੁੱਝ ਘੰਟੇ ਪਹਿਲਾਂ ਜੇਲ ਵਿਚ ਮੌਤ ਹੋ ਗਈ।
- 1982–ਹਰਿਆਣਾ ਦੇ ਇਕ ਸਰਹੱਦੀ ਪਿੰਡ ਕਪੂਰੀ ਵਿਚ ਇੰਦਰਾ ਗਾਂਧੀ ਨੇ ਸਤਲੁਜ-ਯਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰਖਿਆ ਜਿਸ ਦਾ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ।
- 1985–ਭਾਰਤ ਸਰਕਾਰ ਨੇ ਭੁਪਾਲ ਗੈਸ ਕਾਂਡ ਸਬੰਧੀ ਯੂਨੀਅਨ ਕਾਰਬਾਈਡਜ਼ 'ਤੇ ਮੁਕੱਦਮਾ ਕੀਤਾ।
- 2001–ਮਾਈਕਰੋਸਾਫ਼ਟ ਕਾਰਪੋਰੇਸ਼ਨ ਨੇ ਵਿੰਡੋਜ਼ ਦਾ 6.0 ਰੂਪ (ਵਰਜ਼ਨ) ਜਾਰੀ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਅਪਰੈਲ • 8 ਅਪਰੈਲ • 9 ਅਪਰੈਲ
- 1669 – ਮੁਗਲ ਸ਼ਾਸਕ ਔਰੰਗਜ਼ੇਬ ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
- 1756 – ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ ਪੋਤਾ ਸਿਰਾਜੁਓਦੌਲਾ ਬੰਗਾਲ ਦਾ ਨਵਾਬ ਬਣਿਆ।
- 1906 – ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ ਏਥਨਸ 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
- 1914 – ਦੁਨੀਆ ਦੀ ਪਹਿਲੀ ਰੰਗੀਨ ਫਿਲਮ ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ ਲੰਡਨ ਵਿਚ ਰਿਲੀਜ਼ ਕੀਤੀ ਗਈ।
- 1965 – ਕਛ ਦੇ ਰਣ ਵਿਚ ਭਾਰਤ-ਪਾਕਿਸਤਾਨ ਯੁੱਧ ਦੀ ਸ਼ੁਰੂਆਤ।
- 1984 – ਭਾਰਤੀ ਥਲ ਸੈਨਾ ਦੇ ਕੈਪਟਨ ਐਚ. ਜੇ. ਸਿੰਘ ਨੇ ਕਸ਼ਮੀਰ ਸਥਿਤ 3340 ਮੀਟਰ ਉੱਚੇ ਬਨੀਹਾਲ ਦਰੇ ਨੂੰ ਹੈਂਗ ਗਲਾਈਡਰ ਰਾਹੀਂ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ।
- 2008 – ਭਾਰਤੀ ਜਲ ਸੈਨਾ ਦਾ ਦਲ ਉੱਤਰੀ ਧਰੁਵ 'ਤੇ ਪਹੁੰਚਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਅਪਰੈਲ • 9 ਅਪਰੈਲ • 10 ਅਪਰੈਲ
- 1875 – ਸਵਾਮੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ।
- 1880 – ਭਾਰਤ ਦੇ ਪ੍ਰਸਿੱਧ ਸਮਾਜਸੇਵੀ ਚਿਰਾਵੁਰੀ ਯਗੇਸ਼ਰ ਚਿੰਤਾਮਣੀ ਦਾ ਜਨਮ ਹੋਇਆ।
- 1887 – ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਉਨ੍ਹਾਂ ਦੀ ਪਤਨੀ ਨਾਲ ਇਤੀਨਵਾਯਸ ਦੇ ਸਿੰਪ੍ਰਗਫੀਲਡ ਵਿਚ ਮੁੜ ਦਫਨਾਇਆ ਗਿਆ।
- 1889 – ਰਾਮਚੰਦਰ ਚੈਟਰਜੀ ਬੈਲੂਨ ਦੇ ਸਹਾਰੇ ਉਡਣ ਵਾਲੇ ਪਹਿਲੀ ਭਾਰਤੀ ਬਣੇ।
- 1982 – ਭਾਰਤ ਦਾ ਬਹੁਉਦੇਸ਼ੀ ਉਪਗ੍ਰਹਿ ਇਨਸੈਟ-1 ਏ ਲਾਂਚ ਹੋਇਆ।
- 1995 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਦਿਹਾਂਤ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਅਪਰੈਲ • 10 ਅਪਰੈਲ • 11 ਅਪਰੈਲ
- 1887 – ਭਾਰਤੀ ਪੇਂਟਰ ਜਾਮਿਨੀ ਰਾਏ ਦਾ ਜਨਮ ਹੋਇਆ। (ਮੌਤ 1972)
- 1827 – 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕਰਾਂਤੀਕਾਰੀ ਕਾਰਕੁਨ ਜਯੋਤੀ ਰਾਓ ਫੂਲੇ ਦਾ ਜਨਮ ਹੋਇਆ।(ਚਿੱਤਰ ਦੇਖੋ)
- 1904 – ਭਾਰਤੀ ਗਾਇਕ ਕੁੰਦਨ ਲਾਲ ਸਹਿਗਲ ਦਾ ਜਨਮ (ਮੌਤ 1947)
- 1905 – ਫਰਾਂਸ ਦੇ ਡੈਚਿਊਫਾਕਸ ਭਰਾਵਾਂ ਨੇ ਹੈਲੀਕਾਪਟਰ ਦਾ ਪਰੀਖਣ ਕੀਤਾ।
- 1977 – ਭਾਰਤੀ ਲੇਖਕ, ਸਮਾਜ ਸੇਵੀ ਫਣੀਸ਼ਵਰ ਨਾਥ ਰੇਣੂ ਦੀ ਮੌਤ ਹੋਈ। (ਜਨਮ 1921)
- 1978 – ਭਾਰਤੀ ਰੇਲਵੇ ਦੀ 125ਵੀਂ ਵਰ੍ਹੇਗੰਢ ਮੌਕੇ ਦੇਸ਼ ਦਾ ਪਹਿਲਾਂ ਡਬਲ ਡੇਕਰ ਟ੍ਰੇਨ ਸਿੰਘਗੜ੍ਹ ਐਕਸਪ੍ਰੈਸ ਨੇ ਮੁੰਬਈ ਦੇ ਵਿਕਟੋਰੀਆ ਟਰਮੀਨਸ ਤੋਂ ਪੂਣੇ ਤੱਕ ਦੀ ਯਾਤਰਾ ਪੂਰੀ ਕੀਤੀ।
- 2009 – ਭਾਰਤੀ ਲੇਖਕ, ਨਾਟਕਕਾਰ ਵਿਸ਼ਣੂ ਪ੍ਰਭਾਕਰ ਦੀ ਮੌਤ (ਜਨਮ 1912)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਅਪਰੈਲ • 11 ਅਪਰੈਲ • 12 ਅਪਰੈਲ
- 1606 – ਇੰਗਲੈਂਡ ਨੇ ਯੂਨੀਅਨ ਜੈਕ ਝੰਡੇ ਨੂੰ ਮੁਲਕ ਦਾ ਝੰਡਾ ਐਲਾਨਿਆ।
- 1633 – ਗੈਲੀਲਿਓ ਨੂੰ ਈਸਾਈ ਪਾਦਰੀਆਂ ਨੇ ਸਜ਼ਾ ਸੁਣਾਈ। ਉਹ ਕਹਿੰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਅਖ਼ੀਰ 300 ਸਾਲ ਮਗਰੋਂ ਚਰਚ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗੀ।
- 1927 – ਬਰਤਾਨੀਆ ਦੀ ਵਜ਼ਾਰਤ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਹਿਮਾਇਤ ਕੀਤੀ।
- 1961 – ਰੂਸ ਦਾ ਯੂਰੀ ਗਗਾਰਿਨ ਸਾਰੀ ਦੁਨੀਆਂ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜੀ ਮੁਸਾਫ਼ਰ ਬਣਿਆ।
- 1709 – ਪੱਟੀ ਦੇ ਚੌਧਰੀ ਹਰਸਹਾਇ ਵਲੋਂ ਗੁਰੁ ਕਾ ਚੱਕ ਅੰਮ੍ਰਿਤਸਰ ਉਤੇ ਹਮਲਾ
- 1924 – ਜੈਤੋ ਦਾ ਮੋਰਚਾ ਵਾਸਤੇ ਅਕਾਲ ਤਖ਼ਤ ਤੋਂ ਪੰਜਵਾਂ ਜੱਥਾ ਚਲਿਆ।
- 1959 – ਨਹਿਰੂ ਤੇ ਮਾਸਟਰ ਤਾਰਾ ਸਿੰਘ ਵਿਚਕਾਰ 'ਨਹਿਰੂ-ਤਾਰਾ ਸਿੰਘ ਪੈਕਟ' ਹੋਇਆ।
- 2006 – ਭਾਰਤੀ ਫਿਲਮੀ ਕਲਾਕਾਰ ਰਾਜ ਕੁਮਾਰ ਦੀ ਮੌਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਅਪਰੈਲ • 12 ਅਪਰੈਲ • 13 ਅਪਰੈਲ
- ਵਿਸਾਖੀ
- 1699 – ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਦੀ ਸਥਾਪਨਾ ਕੀਤੀ।
- 1772 – ਵਾਰੇਨ ਹੇਸਟਿੰਗ ਨੂੰ ਈਸਟ ਇੰਡੀਆ ਕੰਪਨੀ ਦੇ ਬੰਗਾਲ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
- 1919 – ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ ਵਿਚ ਵਿਸਾਖੀ ਦੇ ਦਿਨ ਰਾਜਨੀਤਕ ਸਭਾ 'ਚ ਇਕੱਠੇ ਹੋਈ ਭੀੜ 'ਤੇ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਦੇ ਹੁਕਮ ਨਾਲ ਅੰਗਰੇਜ਼ੀ ਫੌਜੀਆਂ ਦੀ ਗੋਲੀਬਾਰੀ 'ਚ 379 ਲੋਕ ਮਾਰੇ ਗਏ ਅਤੇ 1208 ਲੋਕ ਜ਼ਖਮੀ ਹੋ ਗਏ।
- 1939 – ਭਾਰਤ 'ਚ ਸੁਤੰਤਰਤਾ ਅੰਦੋਲਨ ਦੌਰਾਨ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲਈ ਹਿੰਦੋਸਤਾਨ ਲਾਲ ਸੈਨਾ ਦਾ ਗਠਨ ਹੋਇਆ।
- 1963 – ਸ਼ਤਰੰਜ ਖਿਡਾਰੀ ਗੈਰੀ ਕਾਸਪਰੋਵ ਦਾ ਜਨਮ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਅਪਰੈਲ • 13 ਅਪਰੈਲ • 14 ਅਪਰੈਲ
- 1294 – ਤੈਮੂਰ ਨੂੰ ਮੰਗੋਲ ਦਾ ਖਗਨ ਬਣਿਆ ਅਤੇ ਜਾਨ ਖਾਨਦਾਨ ਦਾ ਰਾਜ ਬਣਿਆ।
- 1865 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੇ ਗੋਲੀ ਮਾਰੀ ਗਈ।
- 1891 – ਭਾਰਤੀ ਅਰਥ ਸ਼ਾਸ਼ਤਰੀ, ਕਾਨੂੰਨ ਮਾਹਰ ਭੀਮ ਰਾਓ ਅੰਬੇਡਕਰ ਦਾ ਜਨਮ ਹੋਇਆ। (ਮੌਤ 1956)
- 1956 – ਸ਼ਿਕਾਗੋ ਵਿੱਚ ਵੀਡੀਉ ਟੇਪ ਦਾ ਪ੍ਰਦਰਸ਼ਨ ਕੀਤਾ ਗਿਆ।
- 1958 – ਸੋਵੀਅਤ ਦੀ ਪੁਲਾੜ ਯਾਨ ਸਪੂਤਨਿਕ ਜਿਸ ਵਿੱਚ ਜਿੰਦਾ ਕੁੱਤਾ ਲਿਕਾ ਸੀ, 162 ਦਿਨਾਂ ਤੋਂ ਬਾਅਦ ਆਪਣੇ ਪਥ ਤੋਂ ਡਿਗ ਪਿਆ।
- 1919 – ਪਾਕਿਸਤਾਨੀ-ਭਾਰਤੀ ਗਾਇਕਾ ਸ਼ਮਸ਼ਾਦ ਬੇਗਮ ਦਾ ਜਨਮ ਹੋਇਆ। (ਮੌਤ 2013)
- 2013 – ਭਾਰਤੀ ਉਦਯੋਗਪਤੀ ਅਤੇ ਆਰਪੀਜੀ ਗਰੁੁੱਪ ਦਾ ਮੌਢੀ ਆਰ.ਪੀ. ਗੋਇਨਕਾ ਦੀ ਮੌਤ ਹੋਈ। (ਜਨਮ 1930)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਅਪਰੈਲ • 14 ਅਪਰੈਲ • 15 ਅਪਰੈਲ
- 1452 – ਵਿਸ਼ਵ ਦੇ ਮਹਾਨ ਮੂਰਤੀਕਾਰ, ਚਿੱਤਰਕਾਰ, ਵਿਗਿਆਨੀ ਅਤੇ ਲੇਖਕ 'ਲਿਓਨਾਰਦੋ ਦਾ ਵਿੰਚੀ' ਦਾ ਇਟਲੀ 'ਚ ਜਨਮ।
- 1707 – ਸਵਿਸ਼ ਗਣਿਤ ਵਿਗਿਆਨੀ ਲਿਓਨਹਾਰਡ ਇਓਲਰ ਦਾ ਜਨਮ ਹੋਇਆ।(ਮੌਤ 1783)
- 1896 – ਪਹਿਲਾਂ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸੰਪੰਨ ਹੋਇਆ।
- 1922 – ਭਾਰਤੀ ਗੀਤਕਾਰ ਅਤੇ ਕਵੀ ਹਸਰਤ ਜੈਪੁਰੀ ਦਾ ਜਨਮ ਹੋਇਆ। (ਮੌਤ 1999)
- 1923 – ਇੰਸੂਲਿਨ ਦਵਾਈ ਸ਼ੱਕਰ ਰੋਗ ਲਈ ਉਪਲੱਬਧ ਕਰਵਾਈ ਗਈ।
- 1977 – ਭਾਰਤੀ ਰੇਤ ਬੁਤਕਾਰ ਸੁਦਰਸ਼ਨ ਪਟਨਾਇਕ ਦਾ ਜਨਮ ਹੋਇਆ।
- 1865 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਮੌਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਅਪਰੈਲ • 15 ਅਪਰੈਲ • 16 ਅਪਰੈਲ
- 1853 – ਭਾਰਤ 'ਚ ਪਹਿਲੀ ਯਾਤਰੀ ਰੇਲ ਥਾਣੇ ਤੋਂ ਬੋਰੀ ਬੰਦਰ ਬੰਬਈ ਤੱਕ ਚੱਲੀ।
- 1912 – ਇੰਗਲਿਸ਼ ਚੈਨਲ ਨੂੰ ਹਵਾਈ ਜਹਾਜ ਉਡਾ ਕੇ ਪਾਰ ਕਰਨ ਵਾਲੀ ਹਾਰੀਅਤ ਕੁਐਮਬੀ ਪਹਿਲੀ ਔਰਤ ਬਣੀ।
- 1919 – ਜਲਿਆਂਵਾਲਾ ਬਾਗ ਹਤਿਆਕਾਂਡ ਵਿਰੋਧ 'ਚ ਮਹਾਤਮਾ ਗਾਂਧੀ ਨੇ ਪ੍ਰਧਨਾ ਅਤੇ ਵਰਤ ਸ਼ੁਰੂ ਕੀਤਾ।
- 1963 – ਮਾਰਟਿਨ ਲੂਥਰ ਕਿੰਗ, ਜੂਨੀਅਰ ਨੇ ਬਰਮਿੰਘਮ ਜੇਲ੍ਹ ਵਿੱਚ ਭੇਦਭਾਵ ਦੇ ਵਿਰੋਧ ਸਬੰਧੀ ਪੱਤਰ ਲਿਖਿਆ।
- 1972 – ਫ਼ਲੌਰਿਡਾ ਤੋ ਅਪੋਲੋ-16 ਲਾਂਚ ਕੀਤਾ।
- 1978 – ਮਿਸ ਯੂਨੀਵਰਸ 2000 ਅਤੇ ਭਾਰਤੀ ਮਾਡਲ ਅਤੇ ਕਲਾਕਾਰ ਲਾਰਾ ਦੱਤਾ ਦਾ ਜਨਮ ਹੋਇਆ। (ਦੇਖੋ ਚਿੱਤਰ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਅਪਰੈਲ • 16 ਅਪਰੈਲ • 17 ਅਪਰੈਲ
- 1790 – ਅਮਰੀਕਾ ਦੇ ਖੋਜੀ ਬੈਂਜਾਮਿਨ ਫ਼ਰੈਂਕਲਿਨ ਦੀ ਮੌਤ ਹੋਈ। (ਜਨਮ 1706)
- 1975 – ਭਾਰਤੀ ਦਰਸ਼ਨ ਸ਼ਾਸਤਰੀ ਅਤੇ ਦੁਜੇ ਰਾਸ਼ਟਰਪਤੀ ਸਰਵਪਲੀ ਰਾਧਾਕ੍ਰਿਸ਼ਨਨ ਦੀ ਮੌਤ ਹੋਈ। (ਜਨਮ 1888)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਅਪਰੈਲ • 17 ਅਪਰੈਲ • 18 ਅਪਰੈਲ
- 1859 – ਕਰਾਂਤੀਕਾਰੀ ਤਾਂਤੀਆ ਤੋਪੋ ਨੂੰ ਸ਼ਿਵਪੁਰੀ ਨਰਗ ਵਿੱਚ ਮੌਤ ਦੀ ਸਜ਼ਾ ਸੁਣਾ ਕੇ ਸ਼ਹੀਦ ਕੀਤਾ ਗਿਆ।
- 1899 – ਤਿੰਨ ਦੇਸ਼ ਭਗਤ ਸਕੇ ਭਰਾਵਾਂ ਦਮੋਦਰ ਚਾਪੇਕਰ ਨੂੰ ਯਰਵੇਦਾ ਜੇਲ੍ਹ ਪੂਨਾ ਵਿੱਚ ਫਾਂਸੀ ਦਿੱਤੀ।
- 1930 – ਚਿਟਾਗਾਂਗ ਬੰਗਾਲ ਵਿੱਚ ਇਨਕਲਾਬੀ ਵਿਦਰੋਹੀਆ ਨੇ ਪੁਲਿਸ ਦੇ ਹਥਿਆਰਾਂ ਤੇ ਅਸਲਾਖਾਨੇ ਉਪਰ ਕਬਜਾ ਕਰਕੇ ਅਜਾਦੀ ਦਾ ਐਲਾਨ ਕਰ ਦਿਤਾ।
- 1935 – ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਜ਼ਿਆਦਤੀਆਂ ਖਿਲਾਫ ਭੁਖ ਹੜਤਾਲ ਸ਼ੁਰੂ ਕੀਤੀ ਜਿਸ ਕਾਰਨ 20 ਫਰਵਰੀ 1935 ਨੂੰ ਦਿਹਾਂਤ ਹੋ ਗਿਆ ਸੀ।
- 1955 – ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਦੀ ਮੌਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਅਪਰੈਲ • 18 ਅਪਰੈਲ • 19 ਅਪਰੈਲ
- 1451 – ਬਹਿਲੋਲ ਲੋਧੀ ਨੇ ਦਿੱਲੀ ਤੇ ਕਬਜ਼ਾ ਕੀਤਾ।
- 1852 – ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ।
- 1882 – ਚਾਰਲਸ ਡਾਰਵਿਨ ਦਾ ਦਿਹਾਂਤ।(ਚਿੱਤਰ ਦੇਖੋ)
- 1910 – ਪਹਿਲੀ ਵਾਰ ਪੂਛਲ ਤਾਰਾ ਵੇਖਿਆ ਗਿਆ।
- 1975 – ਭਾਰਤ ਦਾ ਪਹਿਲਾ ਪੁਲਾੜੀ ਉਪ ਗ੍ਰਹਿ ਆਰੀਆਭੱਟ ਪੁਲਾੜ ਵਿੱਚ ਭੇਜਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਅਪਰੈਲ • 19 ਅਪਰੈਲ • 20 ਅਪਰੈਲ
- 1889 – ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਦਾ ਆਸਟਰੀਆ 'ਚ ਜਨਮ ਹੋਇਆ।
- 1896 – ਫ਼ਿਲਮ ਐਲ ਕੈਪਟਨ ਦਾ ਪਹਿਲਾ ਜਨਤਕ ਪਬਲਿਕ ਸ਼ੋਅ ਹੋਇਆ।
- 1902 – ਨੋਬਲ ਪੁਰਸਕਾਰ ਜੇਤੂ ਜੋੜੀ ਮੈਰੀ ਕਿਊਰੀ ਅਤੇ ਪਿਏਰੇ ਕਿਊਰੀ ਵੱਲੋਂ ਰੇਡੀਅਮ ਦੀ ਖੋਜ ਕੀਤੀ ਗਈ।
- 1925 – ਗਦਰ ਲਹਿਰ ਦੇ ਸੱਜਣ ਸਿੰਘ ਪੁਖਰਾਣਾ ਫ਼ਿਰੋਜ਼ਪੁਰ ਦਾ ਲਾਹੌਰ ਜੇਲ੍ਹ ਵਿੱਚ ਸ਼ਹੀਦ ਹੋਏ।
- 1939 – ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਰਾਏਸਰ ਬਰਨਾਲਾ ਵਿਖੇ ਜਨਮ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਅਪਰੈਲ • 20 ਅਪਰੈਲ • 21 ਅਪਰੈਲ
- 753 ਬੀਸੀ – ਰੋਮ ਸ਼ਹਿਰ ਦੀ ਸਥਾਪਨਾ ਹੋਈ।
- 1526 – ਪਾਣੀਪਤ ਦੀ ਪਹਿਲੀ ਲੜਾਈ 'ਚ ਮੁਗਲ ਜਹੀਰੁਦੀਨ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਦਿੱਲੀ ਤੇ ਕਬਜਾ ਕੀਤਾ।
- 1852 – ਲੇਖਕ ਗਿਆਨੀ ਦਿੱਤ ਸਿੰਘ ਦਾ ਨੰਦਪੁਰ ਕਲੋੜ ਵਿੱਖੇ ਜਨਮ ਹੋਇਆ।
- 1913 – ਹਿੰਦੀ ਐਸੋਸ਼ੀਏਸ਼ਨ ਆਫ ਪੈਸੇਫਿਕ ਕੋਸਟ (ਬਾਅਦ ਵਿਚ ਗ਼ਦਰ ਪਾਰਟੀ) ਦੀ ਅਮਰੀਕਾ ਵਿੱਚ ਸਥਾਪਨਾ ਹੋਈ।
- 1938 – ਭਾਰਤੀ-ਪਾਕਿਸਤਾਨੀ ਦਰਸ਼ਨ ਸ਼ਾਸਤਰੀ ਅਤੇ ਕਵੀ ਮੁਹੰਮਦ ਇਕਬਾਲ ਦਾ ਦਿਹਾਂਤ ਹੋਇਆ। (ਜਨਮ 1877)
- 1997 – ਇੰਦਰ ਕੁਮਾਰ ਗੁਜਰਾਲ ਭਾਰਤ ਦੇ ਪ੍ਰਧਾਨ ਮੰਤਰੀ ਬਣੇ।
- 2013 – ਭਾਰਤੀ ਗਣਿਤ ਵਿਗਿਆਨੀ ਅਤੇ ਮਨੁੱਖੀ ਕੰਪਿਊਟਰ ਸ਼ੁਕੰਤਲਾ ਦੇਵੀ ਦਾ ਦਿਹਾਂਤ। (ਜਨਮ 1929)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਅਪਰੈਲ • 21 ਅਪਰੈਲ • 22 ਅਪਰੈਲ
ਵਿਸ਼ਵ ਧਰਤ ਦਿਵਸ
- 1870 – ਰੂਸੀ ਕਰਾਂਤੀਕਾਰੀ ਆਗੂ ਵਲਾਦੀਮੀਰ ਲੈਨਿਨ ਦਾ ਜਨਮ ਹੋਇਆ।
- 1914 – ਭਾਰਤੀ ਨਿਰਦੇਸਕ ਅਤੇ ਨਿਰਮਾਤਾ ਬੀ ਆਰ ਚੋਪੜਾ ਦਾ ਜਨਮ ਹੋਇਆ।
- 1916 – ਭਾਰਤਿ ਐਕਟਰ ਅਤੇ ਗਾਇਕ ਕਾਨਨ ਦੇਵੀ ਦਾ ਜਨਮ ਹੋਇਆ।
- 1921 – ਸੁਭਾਸ਼ ਚੰਦਰ ਬੋਸ ਨੇ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਅਸਤੀਫਾ ਦਿੱਤਾ।
- 1958 – ਪੰਜਾਬੀ ਨਾਟਕਕਾਰ ਸਵਰਾਜਬੀਰ ਦਾ ਜਨਮ ਹੋਇਆ।
- 1974 – ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ ਚੇਤਨ ਭਗਤ ਦਾ ਜਨਮ।
- 1980 – ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਮੰਗੂ ਰਾਮ ਮੁਗੋਵਾਲੀਆ ਦਾ ਦਿਹਾਂਤ ਹੋਇਆ।
- 2003 – ਪੰਜਾਬੀ ਦਾ ਨਾਟਕਕਾਰਾਂ ਬਲਵੰਤ ਗਾਰਗੀ ਦਾ ਦਿਹਾਂਤ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਅਪਰੈਲ • 22 ਅਪਰੈਲ • 23 ਅਪਰੈਲ
ਵਿਸ਼ਵ ਪੁਸਤਕ ਦਿਵਸ (1995 ਤੋਂ ਸ਼ੁਰੂ)
- 1616 – ਵਿਲੀਅਮ ਸ਼ੇਕਸਪੀਅਰ ਦੀ ਮੌਤ ਹੋਈ।
- 1915 – ਵੈਨਕੂਵਰ ਦੀ ਅਦਾਲਤ ਵਿਚ ਭਾਈ ਰਾਮ ਸਿੰਘ ਧੁਲੇਤਾ (ਜਲੰਧਰ) ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਪੁਲਿਸ ਨੇ ਰਾਮ ਸਿੰਘ ਨੂੰ ਵੀ ਓਥੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ।
- 1930 – ਪਿਸ਼ਾਵਰ ਵਿਚ ਆਪਣੀ ਰੈਜੀਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ।
- 1992 – ਅਕਾਦਮੀ ਇਨਾਮ ਜੇਤੂ ਫਿਲਮਕਾਰ ਸਤਿਆਜੀਤ ਰੇਅ ਦਾ ਕੋਲਕਾਤਾ ਵਿੱਚ ਦਿਹਾਂਤ।
- 2005 – ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਓ Me at the zoo ਚੜਾਉਣ ਦੀ ਸ਼ੁਰਆਤ ਹੋਈ।
- 1985 – ਕੋਕਾ ਕੋਲਾ ਨੇ ਆਪਣਾ ਫਾਰਮੂਲਾ ਬਦਲ ਕੇ ਨਵਾਂ ਕੋਕ ਰਿਲੀਜ਼ ਕੀਤਾ, ਜਿਸਨੂੰ ਨਾਂਹਵਾਚਕ ਹੁੰਗਾਰੇ ਕਾਰਨ ਵਾਪਸ ਲਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਅਪਰੈਲ • 23 ਅਪਰੈਲ • 24 ਅਪਰੈਲ
- 1800 – ਦੁਨੀਆਂ ਦੀ ਅੱਜ ਸੱਭ ਤੋਂ ਵੱਡੀ ਲਾਇਬਰੇਰੀ 'ਲਾਇਬਰੇਰੀ ਆਫ਼ ਕਾਂਗਰਸ' ਵਾਸ਼ਿੰਗਟਨ (ਅਮਰੀਕਾ) ਵਿਚ 5000 ਡਾਲਰ ਦੀ ਰਕਮ ਨਾਲ ਸ਼ੁਰੂ ਹੋਈ।
- 1833 – ਸੋਡਾ ਬਣਾਉਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
- 1955 – ਅਕਾਲੀ ਦਲ ਵਲੋਂ 'ਪੰਜਾਬੀ ਸੂਬਾ--ਜ਼ਿੰਦਾਬਾਦ' ਉਤੇ ਪਾਬੰਦੀ ਵਿਰੁਧ ਮੋਰਚਾ ਲਾਉਣ ਦਾ ਫ਼ੈਸਲਾ।
- 1967 – ਪੁਲਾੜ ਯਾਤਰੀ ਵਲਾਦੀਮੀਰ ਕੋਮਰੋਵ ਦੀ ਪੈਰਾਸ਼ੂਟ ਨਾ ਖੁਲਣ ਕਾਰਨ ਮੌਤ ਹੋਈ। ਉਹ ਪਹਿਲੇ ਪੁਲਾੜ ਯਾਤਰੀ ਸਨ ਜਿਹਨਾਂ ਦੀ ਮੌਤ ਪੁਲਾੜ ਖੋਜ ਸਮੇਂ ਹੋਈ।
- 1973 – ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਜਨਮ ਹੋਇਆ।
- 2011 – ਭਾਰਤੀ ਧਾਰਮਿਕ ਗੁਰੂ ਸਤਯ ਸਾਈ ਬਾਬਾ ਦੀ ਮੌਤ ਹੋਈ। (ਜਨਮ 1926)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਅਪਰੈਲ • 24 ਅਪਰੈਲ • 25 ਅਪਰੈਲ
- 1719 –ਮਸ਼ਹੂਰ ਨਾਵਲਿਸਟ ਡੇਨੀਅਲ ਡਿਫ਼ੋਅ ਨੇ ਅਪਣਾ ਮਸ਼ਹੂਰ ਨਾਵਲ 'ਰਾਬਿਨਸਨ ਕਰੂਸੋ' ਰਿਲੀਜ਼ ਕੀਤਾ।
- 1792 – ਸਜ਼ਾ-ਏ-ਮੌਤ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਸ਼ੁਰੂ ਹੋਈ।
- 1809 – ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ 'ਅਹਿਦਨਾਮਾ' ਹੋਇਆ।
- 1895 – ਸੁਏਸ ਨਹਿਰ ਦੀ ਖੁਦਾਈ ਸ਼ੁਰੂ ਹੋਈ।
- 1968 – ਭਾਰਤੀ ਗਾਇਕ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਦੀ ਮੌਤ। (ਜਨਮ 1902)
- 1983 – ਪਾਈਨੀਅਰ 10 ਪਲੂਟੋ ਦੇ ਪਥ ਤੋਂ ਪਰ੍ਹੇ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਅਪਰੈਲ • 25 ਅਪਰੈਲ • 26 ਅਪਰੈਲ
- 1514 – ਵਿਗਿਆਨੀ ਨਿਕੋਲੌਸ ਕੋਪਰਨੀਕਸ ਨੇ ਸ਼ਨੀ ਗਰਹਿ ਦੀਖੋਜ ਕੀਤੀ
- 1895 – ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਿਆਲਕੋਟ (ਪਾਕਿਸਤਾਨ) ਵਿਚ ਜਨਮ।
- 1915 – ਪਹਿਲਾ ਲਾਹੌਰ ਸ਼ਾਜਿਸ ਕੇਸ ਜਿਸ ਵਿਚ ਕਰਤਾਰ ਸਿੰਘ ਸਰਾਭੇ ਸਮੇਤ 82 ਗਦਰੀਆਂ ਖਿਲਾਫ ਮੁਕਦਮਾ ਚਲਾਇਆ ਗਿਆ।
- 1915 – ਗਦਰੀ ਈਸ਼ਰ ਸਿੰਘ ਤੇ ਫੂਲਾ ਸਿੰਘ ਨੂੰ ਮੇਰਠ ਵਿਚ ਫਾਂਸੀ।
- 1920 – ਭਾਰਤੀ ਗਣਿਤ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਦਾ ਦਿਹਾਂਤ। (ਜਨਮ 1887)
- 1949 – ਵਿਗਿਆਨੀ ਤੇ ਡਾ ਬੀਰਬਲ ਸਾਹਨੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : ਅਪਰੈਲ • ਅਪਰੈਲ • ਅਪਰੈਲ
- 1526 – ਮੁਗਲ ਬਾਬਰ ਦਿੱਲੀ ਦੇ ਸੁਲਤਾਨ ਨੂੰ ਹਰਾਕੇ ਗੱਦੀ ਤੇ ਬੈਠਾ।
- 1606 – ਬਾਦਸ਼ਾਹ ਜਹਾਂਗੀਰ ਨੇ ਅਮੀਰ ਖ਼ੁਸਰੋ ਨੂੰ ਗਿਰਫਤਾਰ ਕੀਤਾ।
- 1854 – ਬੰਬੇ ਤੇ ਪੂਣੇ ਵਿਚਕਾਰ ਪਹਿਲੀ ਟੈਲੀਗਰਾਮ।
- 1912 – ਮਸ਼ਹੂਰ ਅਦਾਕਾਰਾ ਜੋਹਰਾ ਸਹਿਗਲ ਦਾ ਜਨਮ।
- 2009 –ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ ਫ਼ਿਰੋਜ਼ ਖਾਨ ਦਾ ਦਿਹਾਂਤ। (ਜਨਮ 1939)
- 2015 – ਭਾਰਤ, ਬੰਗਲਾਦੇਸ਼, ਨੇਪਾਲ ਤੇ ਤਿੱਬਤ ਵਿਚ ਬਦਲ ਫਟਣ,ਮੀਂਹ ਕਾਰਣ ਕਾਫੀ ਨੁਕਸਾਨ ਹੋਇਆ
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਅਪਰੈਲ • 27 ਅਪਰੈਲ • 29 ਅਪਰੈਲ
- 1740 – ਭਾਰਤੀ ਬਾਦਸ਼ਾਹ ਬਾਜੀਰਾਓ I ਦੀ ਮੌਤ। (ਜਨਮ 1700)
- 1932 – ਪੀਲੇ ਬੁਖਾਰ ਲਈ ਖੋਜੇ ਟੀਕੇ ਦਾ ਮਨੁੱਖ ਤੇ ਇਸਤੇਮਾਲ ਦਾ ਐਲਾਨ ਕੀਤਾ ਗਿਆ।
- 1945 – ਇਟਲੀ ਦੇ ਰਾਜਨੇਤਾ ਅਤੇ ਪ੍ਰਧਾਨ ਮੰਤਰੀ ਬੇਨੀਤੋ ਮੁਸੋਲੀਨੀ ਦਾ ਦਿਹਾਂਤ। (ਜਨਮ 1883)
- 1978 – ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੱਮਦ ਦਾਉਦ ਖਾਨ ਦੀ ਮੌਤ। (ਜਨਮ 1909)
- 2001 – ਡੈਨਿਸ਼ ਟੀਟੋ ਦੁਨੀਆ ਦਾ ਪਹਿਲਾ ਪੁਲਾੜ ਯਾਤਰੀ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਅਪਰੈਲ • 28 ਅਪਰੈਲ • 29 ਅਪਰੈਲ
- 1639 – ਸ਼ਾਹ ਜਹਾਂ ਨੇ ਲਾਲ ਕਿਲਾ ਬਣਾਉਣਾ ਸ਼ੁਰੂ ਕੀਤਾ।
- 1813 – ਰਬੜ ਦੀ ਖੋਜ ਕਰਨ ਵਾਲੇ ਜੇ ਐਫ ਹੰਮਲ ਨੇ ਇਸ ਨੂੰ ਆਪਣਾ ਨਾਂ ਤੇ ਪੇਟੈਂਟ ਕਰਵਾਇਆ।
- 1848 – ਭਾਰਤੀ ਪੇਂਟਰ ਰਾਜਾ ਰਵੀ ਵਰਮਾ ਦਾ ਜਨਮ ਹੋਇਆ। (ਮੌਤ 1906)
- 1849 – ਮਹਾਰਾਣੀ ਜਿੰਦਾਂ ਚਿਨਾਰ ਦੇ ਕਿਲ੍ਹਾ ਵਿਚੋਂ ਫਰਾਰ ਹੋ ਕੇ ਕਾਠਮਾਂਡੂ ਪਹੁੰਚੀ ਅਤੇ ਅੰਗਰੇਜਾਂ ਖਿਲਾਫ ਮਦਦ ਮੰਗੀ।
- 1901 – ਜਾਪਾਨ ਦੇ ਬਾਦਸ਼ਾਹ ਹੀਰੋਹੀਤੋ ਦਾ ਜਨਮ ਹੋਇਆ। (ਮੌਤ 1989)
- 1958 – ਭਾਰਤੀ ਇਤਿਹਾਸਕਾਰ ਰਾਮਚੰਦਰ ਗੁਹਾ ਦਾ ਜਨਮ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਅਪਰੈਲ • 29 ਅਪਰੈਲ • 30 ਅਪਰੈਲ
ਗ਼ਲਤੀ: ਅਕਲਪਿਤ < ਚਾਲਕ। ਗ਼ਲਤੀ: ਅਕਲਪਿਤ < ਚਾਲਕ।
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 09:35 on ਵੀਰਵਾਰ, ਜਨਵਰੀ 9, 2025 (UTC) – Purge cache for this page